ਟੋਰਾਂਟੋ ‘ਚ ਸਥਿਤ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਨੇ ਨਾਲ ਭਰਿਆ ਕੰਟੇਨਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਲਾਪਤਾ ਹੋਏ ਕੰਟੇਨਰ ਵਿੱਚ 14.8 ਮਿਲੀਅਨ ਡਾਲਰ (121 ਕਰੋੜ ਰੁਪਏ) ਤੋਂ ਵੱਧ ਦਾ ਸੋਨਾ ਸੀ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਸੋਨੇ ਨਾਲ ਭਰੇ ਕੰਟੇਨਰ ਦੀ ਚੋਰੀ ਨੂੰ ਉੱਤਰੀ ਅਮਰੀਕਾ ‘ਚ ਹਾਲ ਦੇ ਸਮੇਂ ‘ਚ ਸਭ ਤੋਂ ਵੱਡੀ ਚੋਰੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਮਾਨ ਲੈ ਕੇ ਇਕ ਏਅਰਕ੍ਰਾਫਟ ਕੰਟੇਨਰ ਸ਼ਾਮ ਨੂੰ ਹਵਾਈ ਅੱਡੇ ‘ਤੇ ਪਹੁੰਚਿਆ ਅਤੇ ਉਸ ਨੂੰ ਕਾਰਗੋ ਹੋਲਡਿੰਗ ਸਹੂਲਤ ‘ਤੇ ਲਿਜਾਇਆ ਗਿਆ। ਪੁਲਿਸ ਦਾ ਮੰਨਣਾ ਹੈ ਕਿ ਚੋਰੀ ਉੱਥੇ ਹੀ ਹੋਈ ਹੈ। ਰਿਪੋਰਟ ਮੁਤਾਬਕ ਚੋਰੀ ਹੋਏ ਸੋਨੇ ਦਾ ਭਾਰ 3600 ਪੌਂਡ ਹੈ। ਪੀਲ ਰੀਜਨਲ ਪੁਲਿਸ ਇੰਸਪੈਕਟਰ ਸਟੀਫਨ ਡੂਵੈਸਟੇਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਾਰੇ ਤਰੀਕਿਆਂ ਦੀ ਜਾਂਚ ਕਰ ਰਹੀ ਹੈ। ਵੀਰਵਾਰ ਨੂੰ ਹਵਾਈ ਅੱਡੇ ‘ਤੇ ਇਕ ਪ੍ਰੈਸ ਕਾਨਫਰੰਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਜਹਾਜ਼ ਦੇ ਕੰਟੇਨਰ ਦਾ ਆਕਾਰ ਲਗਭਗ 5 ਵਰਗ ਫੁੱਟ (0.46 ਵਰਗ ਮੀਟਰ) ਸੀ, ਅਤੇ ਇਸ ਵਿਚ ਸੋਨਾ ਅਤੇ ਹੋਰ ਕੀਮਤੀ ਚੀਜ਼ਾਂ ਸਨ।
ਰਿਪੋਰਟ ਮੁਤਾਬਕ ਸੋਨੇ ਨਾਲ ਭਰੇ ਕੰਟੇਨਰ ਦੀ ਇਹ ਚੋਰੀ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਅਜਿਹੀ ਚੋਰੀ ਕਦੇ ਨਹੀਂ ਹੋਈ। ਇਸ ਤੋਂ ਪਹਿਲਾਂ 2012 ਵਿੱਚ, ਕਿਊਬਿਕ ਵਿੱਚ ਇੱਕ ਸਟੋਰੇਜ ਸਹੂਲਤ ਤੋਂ 18.7 ਮਿਲੀਅਨ ਡਾਲਰ ਦੀ ਕੀਮਤ ਦਾ 3,000 ਟਨ ਸਿਰਪ ਚੋਰੀ ਹੋ ਗਿਆ ਸੀ।
ਕੈਨੇਡਾ ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਚੋਰੀ !
Total Views: 203 ,
Real Estate



















