ਸੱਤਿਆਪਾਲ ਮਲਿਕ ਨੂੰ ਸੀਬੀਆਈ ਦਾ ਨੋਟਿਸ

ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਨੋਟਿਸ ਜਾਰੀ ਕਰਕੇ ਕਥਿਤ ਬੀਮਾ ਘੁਟਾਲੇ ਮਾਮਲੇ ਵਿੱਚ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ। ਮਲਿਕ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਹੈ ਕਿ ਸੀਬੀਆਈ ਨੇ ਉਨ੍ਹਾਂ ਨੂੰ ‘ਕੁਝ ਸਪੱਸ਼ਟੀਕਰਨਾਂ’ ਲਈ ਅਕਬਰ ਰੋਡ ਸਥਿਤ ਆਪਣੇ ਗੈਸਟ ਹਾਊਸ ‘ਚ ਬੁਲਾਇਆ ਹੈ। ਮਲਿਕ ਨੇ ਕਿਹਾ, ”ਉਨ੍ਹਾਂ ਨੇ ਕੁਝ ਗੱਲਾਂ ਦਾ ਪਤਾ ਕਰਨਾ ਹੈ, ਜਿਸ ਲਈ ਮੈਨੂੰ ਬੁਲਾਇਆ ਗਿਆ ਹੈ। ਮੈਂ ਰਾਜਸਥਾਨ ਜਾ ਰਿਹਾ ਹਾਂ ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ 27-29 ਅਪ੍ਰੈਲ ਦੇ ਵਿਚਕਾਰ ਉਪਲਬਧ ਹੋਵਾਂਗਾ। ਕੁਝ ਦਿਨ ਪਹਿਲਾਂ ਸੱਤਿਆਪਾਲ ਮਲਿਕ ਨੇ ਨਿਊਜ਼ ਵੈੱਬਸਾਈਟ ‘ਦਿ ਵਾਇਰ’ ਦੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਇੱਕ ਇੰਟਰਵਿਊ ਦਿੱਤਾ ਸੀ। ਇੰਟਰਵਿਊ ‘ਚ ਸੱਤਿਆਪਾਲ ਮਲਿਕ ਨੇ ਪੁਲਵਾਮਾ ਹਮਲੇ ਲਈ ਨਾ ਸਿਰਫ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਸਗੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਕਈ ਗੰਭੀਰ ਇਲਜ਼ਾਮ ਲਾਏ ਸਨ।
ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਅਤੇ ਗੋਆ ਦਾ ਰਾਜਪਾਲ ਰਹਿੰਦੇ ਹੋਏ ਉਨ੍ਹਾਂ ਨੇ ਕਈ ਵਾਰ ਭ੍ਰਿਸ਼ਟਾਚਾਰ ਦਾ ਮੁੱਦਾ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕਿਆ ਪਰ ਕੋਈ ਕਾਰਵਾਈ ਨਹੀਂ ਹੋਈ। ਸੱਤਿਆਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਰੀਬੀ ਲੋਕ ਉਨ੍ਹਾਂ ਦੇ ਕੋਲ ਜੰਮੂ-ਕਸ਼ਮੀਰ ਵਿੱਚ ਦਲਾਲੀ ਦਾ ਕੰਮ ਲੈ ਕੇ ਆਏ, ਜਿਸ ਵਿੱਚ ਉਨ੍ਹਾਂ ਨੂੰ 300 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ। ਇਸ ਕੰਮ ਨੂੰ ਕਰਨ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸੱਤਿਆਪਾਲ ਮਲਿਕ ਨੇ ਕਿਹਾ,’’ਮੈਂ ਸੇਫਲੀ ਕਹਿ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਨੂੰ ਕਰਪਸ਼ਨ ਤੋਂ ਕੋਈ ਬਹੁਤ ਨਫ਼ਰਤ ਨਹੀਂ ਹੈ।‘’ਸੱਤਿਆਪਾਲ ਮਲਿਕ 2019 ਤੋਂ ਅਗਸਤ 2020 ਤੱਕ ਗੋਆ ਦੇ ਅਤੇ ਅਗਸਤ 2020 ਤੋਂ ਅਕਤੂਬਰ 2022 ਤੱਕ ਮੇਘਾਲਿਆ ਦੇ ਰਾਜਪਾਲ ਰਹੇ ਹਨ।

Total Views: 252 ,
Real Estate