ਲੋੜਵੰਦਾਂ  ਤੇ ਸਕੂਲੀ ਬੱਚਿਆਂ ਲਈ ਮੁਫ਼ਤ ਆਈ. ਐਸ. ਓ ਮਾਨਤਾ ਪ੍ਰਾਪਤ ਕੰਪਿਊਟਰ ਕੋਰਸ ਸ਼ੁਰੂ


ਸ੍ਰੀ ਮੁਕਤਸਰ ਸਾਹਿਬ 18  ਅਪ੍ਰੈਲ( ਕੁਲਦੀਪ ਸਿੰਘ ਘੁਮਾਣ )- ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਦੁਆਰਾ ਚਲਾਏ ਜਾ ਰਹੇ ‘ਸੰਕਲਪ ਕੰਪਿਊਟਰਸ’ ਕੋਟਕਪੂਰਾ ਰੋਡ ਵਿਖੇ ਲੋੜਵੰਦਾਂ ਤੇ ਸਕੂਲੀ ਬੱਚਿਆਂ ਲਈ ਆਈ.ਐੱਸ.ਓ ਮਾਨਤਾ ਪ੍ਰਾਪਤ ਕੋਰਸਾਂ ਦੀਆਂ ਮੁਫ਼ਤ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ,ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰੋਜੈਕਟ “ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ” ਦੇ ਪਲਾਨ ਸਕੀਮ ਪੀ.ਐੱਮ 6ਅਧੀਨ ਸ਼ੁਰੂ ਕੀਤਾ ਜਾ ਰਿਹਾ ਹੈ। ਸੰਸਥਾ ਨੂੰ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਬੀਤੇ ਕੱਲ ਲੁਧਿਆਣਾ ਦੇ ਬੱਚਤ ਭਵਨ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੁਆਰਾ ਮਨਜੂਰੀ ਪੱਤਰ ਸੌਂਪਿਆ ਗਿਆ। ਡਾਕਟਰ ਬਲਜੀਤ ਕੌਰ ਨੇ ਇਸ ਮੋਕੇ ਬੋਲਦਿਆਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਨੁਵਾਪਣੇ ਬਣਦੇ ਫ਼ਰਜ਼ਾਂ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹੋਏ ਸਮਾਜਿਕ ਸੇਵਾ ਕਾਰਜ ਕਰਨੇ ਚਾਹੀਦੇ ਹਨ ਤੇ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਲਕੀਰ ਤੋਂ ਹਟਕੇ ਕੁਝ ਵੱਖਰਾ ਉਲੀਕਣਾ ਚਾਹੀਦਾ ਹੈ।
ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ (ਆਈ.ਏ.ਐੱਸ) ਨੇ ਪੂਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਉਹਨਾਂ ਦੀਆਂ ਗ਼ੈਰ ਸਰਕਾਰੀ ਪਰਉਪਕਾਰੀ ਸੰਸਥਾਵਾਂ ਜਾਰੀ ਪ੍ਰੋਜੈਕਟ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕੀਤੀ। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੂਬੇ ਅੰਦਰ ਸ਼ੁਰੂ ਹੋਣ ਜਾ ਰਹੇ ਇਹਨਾਂ ਪ੍ਰੋਜੈਕਟਾਂ ਤੇ ਵਿਭਾਗ ਦੁਆਰਾ ਬਾਜ ਅੱਖ ਰੱਖੀ ਜਾਵੇਗੀ। ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ(ਆਈ.ਏ.ਐੱਸ),ਚਰਨਜੀਤ ਸਿੰਘ ਮਾਨ ਜੁਆਇਟ ਡਾਇਰੈਕਟਰ  ਤੇ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰ ਮੌਜੂਦ ਸਨ।

Total Views: 305 ,
Real Estate