ਮਿੰਨ੍ਹੀ ਕਹਾਣੀ | ਮੁੰਗਲੀ |


ਕੁਲਦੀਪ ਘੁਮਾਣ
ਵਾਕਰ ਦੀ ਮਦਦ ਨਾਲ ਮੁਸ਼ਕਲ ਹਾਲਤ ਨਾਲ ਤੁਰੇ ਆਉਂਦੇ ਬਜ਼ੁਰਗ ਨੇ ਹਸਪਤਾਲ ਦੀ ਰਿਸੈਪਸ਼ਨਿਸਟ ਕੁੜੀ ਨੂੰ ਆਪਣੀ ਮਜਬੂਰੀ ਦਾ ਵਾਸਤਾ ਜਿਹਾ ਪਾ ਕੇ ਕਿਹਾ,
” ਪੁੱਤਰ ‘ਜਾਦਾ ਦੇਰ ਖੜ੍ਹਿਆ ਨਹੀਂ ਜਾਣਾ ਮੇਤੋਂ , ਜੇ ਡਕਟਰ ਨੂੰ ਪਹਿਲਾਂ ਵਿਖਾ ਦੇਂ ਤਾਂ….?”
” ਬਾਬਾ ਜੀ ਬੈਠੋ ਬੈਠੋ , ਇੱਥੇ ਸਾਰੇ ਥੋਡੇ ਵਰਗੇ ਹੀ ਨੇ…ਵਿਹਲਾ ਕੌਣ ਐ ?”
ਰਿਸੈਪਸ਼ਨਿਸਟ ਕੁੜੀ ਨੇ ਰੁੱਖਾ ਜਿਹਾ ਜਵਾਬ ਦਿੱਤਾ।
” ਪੁੱਤਰ ਕੁਝ ਤਕਲੀਫ ‘ਜਾਦਾ ਸੀ “।
ਬਜ਼ੁਰਗ ਨੇ ਮਿੰਨਤ ਜਿਹੀ ਕੀਤੀ ।
” ਫੇਰ ਐਮਰਜੈਂਸੀ ਪਰਚੀ ਕਟਵਾ ਲੋ 300 ਰੁਪੈ ਦੀ ਤੇ ਹੁਣੇ ਅੰਦਰ ਜਾ ਸਕਦੇ ਓ…?”
ਕੁੜੀ ਬਜ਼ੁਰਗ ਦਾ ਹੁੰਗਾਰਾ ਉਡੀਕਣ ਲੱਗੀ।
” ਕੋਈ ਮਨੁੱਖਤਾ ਵਾਲੀ ਪਰਚੀ ਹੈ ਨ੍ਹੀ ਭਾਈ ਬੀਬਾ ਤੇਰੇ ਮੇਜ ‘ਤੇ ….?”
ਕੁੜੀ ਨੇ ਮੱਥੇ ‘ਤੇ ਵਿਹੁ ਘੁਲ ਆਈ , ਜਿਵੇਂ ਬਾਬੇ ਨੇ ਜਵਾਨੀ ਵੇਲੇ ਦੀ ਮੁੰਗਲੀ ਵਗਾਹ ਕੇ ਮਾਰੀ ਹੋਵੇ।

Total Views: 177 ,
Real Estate