ਬਿਲਕਿਸ ਬਾਨੋ ਗੈਂਗਰੇਪ ਮਾਮਲੇ ‘ਚ ਬਰੀ ਕੀਤੇ ਗਏ 11 ਦੋਸ਼ੀਆਂ ‘ਚੋਂ ਇੱਕ ਸ਼ੈਲੇਸ਼ ਭੱਟ ਨੂੰ ਸ਼ਨੀਵਾਰ ਨੂੰ ਦਾਹੋਦ ਜ਼ਿਲੇ ‘ਚ ਆਯੋਜਿਤ ਗੁਜਰਾਤ ਸਰਕਾਰ ਦੇ ਇੱਕ ਸਮਾਰੋਹ ‘ਚ ਭਾਜਪਾ ਦੇ ਇੱਕ ਸੰਸਦ ਮੈਂਬਰ ਅਤੇ ਵਿਧਾਇਕ ਦੇ ਨਾਲ ਪਹਿਲੀ ਕਤਾਰ ਵਿੱਚ ਜਗ੍ਹਾ ਦਿੱਤੀ ਗਈ ਸੀ।ਭਾਰਤੀ ਜਨਤਾ ਪਾਰਟੀ ਦੇ ਦਾਹੋਦ ਤੋਂ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਅਤੇ ਲਿਮਖੇੜਾ ਦੇ ਵਿਧਾਇਕ ਸ਼ੈਲੇਸ਼ ਭਾਭੋਰ ਵੀ ਮੰਚ ‘ਤੇ ਬੈਠੇ ਸਨ। ਵਿਧਾਇਕ ਸ਼ੈਲੇਸ਼ ਭਭੌਰ ਜਸਵੰਤਸੀਂਹ ਭਾਭੌਰ ਦੇ ਭਰਾ ਹਨ।63 ਸਾਲਾ ਸ਼ੈਲੇਸ਼ ਭੱਟ ਅਤੇ ਉਨ੍ਹਾਂ ਦੇ ਭਰਾ ਜਲ ਸਪਲਾਈ ਅਤੇ ਸੀਵਰੇਜ ਬੋਰਡ ਯੋਜਨਾ ਲਈ ਦਾਹੋਦ ਜ਼ਿਲੇ ਦੇ ਸਿੰਗਵਾੜ ਤਾਲੁਕ ਦੇ ਕਰਮਾਡੀ ਪਿੰਡ ‘ਚ ਆਯੋਜਿਤ ਇੱਕ ਭੂਮੀਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਆਏ ਸਨ।ਇਸੇ ਪ੍ਰੋਗਰਾਮ ਵਿੱਚ ਸ਼ੈਲੇਸ਼ ਭੱਟ ਵੀ ਮੌਜੂਦ ਸਨ।ਸਟੇਜ ਪਿੱਛੇ ਲੱਗੇ ਬੈਨਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭੂਪੇਂਦਰ ਪਟੇਲ, ਜਲ ਸਪਲਾਈ ਮੰਤਰੀ ਕੁੰਵਰਜੀ ਬਾਵਾਲੀਆ ਅਤੇ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।ਇਸ ਸਮਾਗਮ ਵਿੱਚ ਸ਼ੈਲੇਸ਼ ਦੀ ਮੌਜੂਦਗੀ ’ਤੇ ਚਰਚਾ ਛਿੜ ਗਈ ਹੈ।
ਬਿਲਕਿਸ ਬਾਨੋ ਮਾਮਲੇ ਵਿੱਚ ਹਾਲ ਹੀ ਵਿੱਚ 11 ਦੋਸ਼ੀ ਜਿਨ੍ਹਾਂ ਵਿੱਚ ਸ਼ੈਲੇਸ਼ ਭੱਟ ਵੀ ਸ਼ਾਮਿਲ ਸਨ, ਸਜ਼ਾ ਯਾਫ਼ਤਾ ਸਨ।ਪਰ 15 ਅਗਸਤ, 2022 ਨੂੰ ਇਨ੍ਹਾਂ 11 ਮੁਜਰਮਾਂ ਨੂੰ ਗੋਧਰਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।ਰਿਹਾਅ ਹੋਣ ਦੇ ਬਾਅਦ ਇਨ੍ਹਾਂ ਮੁਜਰਮਾਂ ਨੂੰ ਮਠਿਆਈ ਖਵਾਉਣ ਅਤੇ ਉਨ੍ਹਾਂ ਦਾ ਸਵਾਗਤ ਕਰਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ।ਇਹ 11 ਜਣੇ ਸਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।ਸਾਲ 2008 ਵਿੱਚ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਇਨ੍ਹਾਂ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨੂੰ ਬਾਅਦ ਵਿੱਚ ਬੰਬੇ ਹਾਈ ਕੋਰਟ ਨੇ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। source- BBC
ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦਾ ਦੋਸ਼ੀ ਭਾਜਪਾ ਦੇ ਮੰਚ ਉੱਤੇ ਵਿਧਾਇਕ ਤੇ ਐੱਮਪੀ ਨਾਲ ਦਿਖਿਆ
Total Views: 135 ,
Real Estate



















