RRR ਫ਼ਿਲਮ ਦੇ ਗਾਣੇ ‘ਨਾਟੂ ਨਾਟੂ’ ਨੂੰ ਮਿਲਿਆ ਆਸਕਰ

ਤੇਲੁਗੂ ਫ਼ਿਲਮ ‘ਆਰਆਰਆਰ’ ਦੇ ਮਸ਼ਹੂਰ ਗੀਤ ‘ਨਾਟੂ ਨਾਟੂ’ ਨੇ ਆਸਕਰ ਐਵਾਰਡ ਜਿੱਤ ਲਿਆ ਹੈ। ਇਹ ਸਨਮਾਨ ‘ਬੈਸਟ ਔਰਿਜ਼ਨਲ ਸਾਂਗ’ ਯਾਨੀ ਬਹਿਤਰੀਨ ਮੌਲਿਕ ਗਾਣੇ ਦੀ ਕੈਟੀਗਰੀ ਵਿੱਚ ਮਿਲਿਆ ਹੈ। ‘ਨਾਟੂ-ਨਾਟੂ’ (ਹਿੰਦੀ ਵਿੱਚ ਨਾਚੋ-ਨਾਚੋ) ਗਾਣੇ ਵਿੱਚ ਜੂਨੀਅਰ ਐੱਨਟੀਆਰ ਅਤੇ ਰਾਮ ਚਰਨ ਤੇਜਾ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ। ਫ਼ਿਲਮ ਭਾਰਤ ‘ਚ 1920 ਦੇ ਦਹਾਕੇ ਦਾ ਸਮਾਂ ਦਿਖਾਉਂਦੀ ਹੈ ਜਦੋਂ ਇੱਥੇ ਅੰਗਰੇਜ਼ੀ ਹਕੂਮਤ ਦਾ ਰਾਜ ਸੀ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜੀ ਜਾ ਰਹੀ ਸੀ। ਫ਼ਿਲਮ ਆਰਆਰਆਰ ਦੀ ਕਹਾਣੀ ਕਾਲਪਨਿਕ ਹੈ ਅਤੇ ਦੋ ਅਜਿਹੇ ਵਿਅਕਤੀਆਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਆਪਣੀ-ਆਪਣੀ ਲੜਾਈ ਲੜ ਰਹੇ ਹਨ।

Total Views: 251 ,
Real Estate