ਅੰਮ੍ਰਿਤਸਰ ਵਿੱਚ 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਾਲੇ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।ਅਜੇ ਤੱਕ ਇਹ ਸਾਫ ਨਹੀਂ ਹੈ ਕਿ ਆਵਾਜ਼ਾਂ ਕਿੱਥੋਂ ਆਈਆਂ। ਪੁਲਿਸ ਕਮਿਸ਼ਨਰ ਐੱਸ।ਐੱਸ। ਸ਼੍ਰੀਵਾਸਤਵ ਨੇ ਦੱਸਿਆ, “ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ ‘ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਹ ਸੋਨਿਕ ਬੂਮ ਹੋਵੇ।”ਸੋਨਿਕ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਹਾਜ਼ ਜਾਂ ਹੋਰ ਕੋਈ ਚੀਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਦੀ ਹੈ।ਪੁਲਿਸ ਦੇ ਐਮਰਜੈਂਸੀ ਫੋਨ ਨੰਬਰ ਉੱਪਰ ਕੋਈ ਜਾਣਕਾਰੀ ਨਹੀਂ ਆਈ। ਇਸ ਦੇ ਬਾਵਜੂਦ ਸੋਸ਼ਲ ਮੀਡਿਆ ਉੱਪਰ ਰਾਤ 1।20 ਤੋਂ ਹੀ ਲੋਕ ਟਵੀਟ ਕਰਨ ਲੱਗੇ, ਫੇਸਬੁੱਕ ਉੱਪਰ ਸਰਗਰਮ ਹੋ ਗਏ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, “ਕਿਸੇ ਅਣਹੋਣੀ ਘਟਨਾ ਦੀ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।”ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਅੰਮ੍ਰਿਤਸਰ ਇੱਕ ਅਹਿਮ ਸ਼ਹਿਰ ਹੈ।ਪਿਛਲੇ ਮਹੀਨੇ ਭਾਰਤ-ਸ਼ਾਸਤ ਕਸ਼ਮੀਰ ਵਿੱਚ ਹੋਏ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਏਅਰ ਸਟ੍ਰਾਈਕ ਕਰਕੇ ਮਾਹੌਲ ਵਿੱਚ ਤਣਾਅ ਹੈ।
ਅੰਮ੍ਰਿਤਸਰ ਵਿੱਚ ਰਾਤ ਨੂੰ ਆਈਆਂ ਤੇਜ਼ ਆਵਾਜ਼ਾਂ , ਕਈ ਅਫ਼ਵਾਹਾਂ ਫੈਲੀਆਂ
Total Views: 403 ,
Real Estate



















