ਸੁੱਕ ਰਹੀਆਂ ਹਨ ਵੇਨਿਸ ਸਿਟੀ ਦੀਆਂ ਨਹਿਰਾਂ !

ਇਟਲੀ ਦਾ ਵੇਨਿਸ ਸ਼ਹਿਰ ਪਾਣੀ ‘ਤੇ ਤੈਰਦਾ ਇਕ ਬਹੁਤ ਹੀ ਸੁੰਦਰ ਸ਼ਹਿਰ ਹੈ, ਬਹੁਤ ਸਾਰੇ ਲੋਕ ਜੋ ਘੁੰਮਣ ਦੇ ਸ਼ੌਕੀਨ ਹਨ, ਇੱਥੇ ਸੜਕਾਂ ਘੱਟ ਹਨ, ਜ਼ਿਆਦਾ ਨਹਿਰਾਂ। ਗੰਡੋਲਾ ਯਾਨੀ ਛੋਟੀਆਂ ਕਿਸ਼ਤੀਆਂ ‘ਤੇ ਬੈਠ ਕੇ ਪੂਰੇ ਸ਼ਹਿਰ ‘ਚ ਘੁੰਮਣ ਦਾ ਵੱਖਰਾ ਹੀ ਆਨੰਦ ਹੈ। ਸ਼ਹਿਰ ਨੂੰ 2 ਹਿੱਸਿਆਂ ਵਿੱਚ ਵੰਡਣ ਵਾਲੀ ਸਭ ਤੋਂ ਵੱਡੀ ਨਹਿਰ ਗਰੈਂਡ ਕੈਨਾਲ ਤੋਂ ਇਲਾਵਾ ਇੱਥੇ 150 ਤੋਂ ਵੱਧ ਨਹਿਰਾਂ ਹਨ। 120 ਟਾਪੂਆਂ ‘ਤੇ ਵਸੇ ਸ਼ਹਿਰ ਵੇਨਿਸ ਦੀ ਖੂਬਸੂਰਤੀ ਇਨ੍ਹਾਂ ਨਹਿਰਾਂ ਅਤੇ ਇਨ੍ਹਾਂ ‘ਤੇ ਬਣੇ ਪੁਲਾਂ ਕਾਰਨ ਹੈ।
ਇਹ ਸ਼ਹਿਰ ਇਨ੍ਹੀਂ ਦਿਨੀਂ ਮਾੜੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਇਸ ਸੁੰਦਰਤਾ ਨੂੰ ਨਜ਼ਰ ਲੱਗ ਗਈ ਹੈ ਕਿਉਂਕਿ ਇੱਥੋਂ ਦੀਆਂ ਨਹਿਰਾਂ ਸੁੱਕਣ ਲੱਗ ਪਈਆਂ ਹਨ। ਜਲਵਾਯੂ ਸੰਕਟ ਦਾ ਅਸਰ ਵੈਨਿਸ ‘ਤੇ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਸ਼ਹਿਰ ਨੂੰ ਸੰਕਟ ਤੋਂ ਬਚਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਸੈਲਾਨੀਆਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਸੈਰ-ਸਪਾਟਾ ਆਧਾਰਿਤ ਆਰਥਿਕਤਾ ਵਾਲੇ ਇਸ ਸ਼ਹਿਰ ਦੇ ਵਸਨੀਕਾਂ ਦਾ ਜੀਵਨ ਠੱਪ ਹੋ ਗਿਆ ਹੈ।
ਇਟਲੀ ਦੇ ਵਿਸ਼ਵ ਪ੍ਰਸਿੱਧ ਸ਼ਹਿਰ ਵੈਨਿਸ ਦੀਆਂ ਨਹਿਰਾਂ ਅਚਾਨਕ ਹੀ ਸੁੱਕਣ ਲੱਗ ਪਈਆਂ ਹਨ। ਰਿਪੋਰਟਾਂ ਮੁਤਾਬਕ ਲੰਬੇ ਸਮੇਂ ਤੋਂ ਸਮੁੰਦਰ ਦੀਆਂ ਨੀਵੀਆਂ ਲਹਿਰਾਂ ਅਤੇ ਮੀਂਹ ਦੀ ਘਾਟ ਨੂੰ ਅਜਿਹੀ ਸਥਿਤੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਹ ਸ਼ਹਿਰ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਿਹਾ ਹੈ। 1966 ਤੋਂ ਬਾਅਦ 2019 ‘ਚ ਸਭ ਤੋਂ ਭਿਆਨਕ ਹੜ੍ਹ ਆਇਆ, ਜਿਸ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ। ਅਜਿਹੀ ਸਥਿਤੀ ਵਿੱਚ ਸ਼ਹਿਰ ਦੀਆਂ ਨਹਿਰਾਂ ਦਾ ਸੁੱਕਣਾ ਹੈਰਾਨੀਜਨਕ ਹੈ।

Total Views: 116 ,
Real Estate