
ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਅੱਜ ਇੱਥੇ ਐਲਾਨ ਕੀਤਾ ਕਿ ਵਿਸ਼ਵਵਿਆਪੀ ਆਰਥਿਕ ਮੰਦੀ ਕਾਰਨ ਕੰਪਨੀ ਸਟਾਫ਼ ਦੀ ਛਾਂਟੀ ਕਰਦਿਆਂ ਦੁਨੀਆ ਭਰ ਵਿੱਚੋਂ 12,000 ਮੁਲਾਜ਼ਮਾਂ ਦੀ ਨੌਕਰੀ ਖ਼ਤਮ ਕਰੇਗੀ। ਕਰਮਚਾਰੀਆਂ ਨੂੰ ਭੇਜੀ ਗਈ ਈਮੇਲ ਵਿੱਚ ਭਾਰਤੀ ਮੂਲ ਦੇ ਸੀਈਓ ਨੇ ਕਿਹਾ, ‘‘ਮੇਰੇ ਕੋਲ ਸਾਂਝਾ ਕਰਨ ਲਈ ਕੁੱਝ ਬੁਰੀਆਂ ਖ਼ਬਰਾਂ ਹਨ। ਅਸੀਂ ਤਕਰਬੀਨ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ।’’ ਪਿਚਾਈ ਨੇ ਕਿਹਾ, ‘‘ਅਸੀਂ ਅਮਰੀਕਾ ਵਿੱਚ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਨੂੰ ਪਹਿਲਾਂ ਹੀ ਇੱਕ ਵੱਖਰੀ ਈਮੇਲ ਭੇਜ ਦਿੱਤੀ ਹੈ। ਬਾਕੀ ਦੇਸ਼ਾਂ ਵਿੱਚ ਸਥਾਨਕ ਕਾਨੂੰਨਾਂ ਅਤੇ ਅਭਿਆਸਾਂ ਅਨੁਸਾਰ ਇਸ ਪ੍ਰਕਿਰਿਆ ਵਿੱਚ ਥੋੜਾ ਵੱਧ ਸਮਾਂ ਲੱਗੇਗਾ। ਮੈਂ ਇਸ ਸਭ ਲਈ ਦਿਲੋਂ ਮੁਆਫ਼ੀ ਮੰਗਦਾ ਹਾਂ। ਇਹ ਤੱਥ ਕਿ ਇਹ ਤਬਦੀਲੀਆਂ ਗੂਗਲਰਜ਼ ਦੇ ਜੀਵਨ ’ਤੇ ਗਹਿਰਾ ਅਸਰ ਪਾਉਣਗੀਆਂ, ਮੇਰੇ ’ਤੇ ਬਹੁਤ ਭਾਰੂ ਹਨ ਅਤੇ ਮੈਂ ਉਨ੍ਹਾਂ ਫ਼ੈਸਲਿਆਂ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ।’’ ਇਸੇ ਹਫ਼ਤੇ ਮਾਈਕਰੋਸਾਫਟ ਨੇ 10,000 ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਐਮਾਜ਼ੋਨ 18,000 ਨੌਕਰੀਆਂ ਅਤੇ ਫੇਸਬੁੱਕ/ਮੈਟਾ 11,000 ਨੌਕਰੀਆਂ ਖ਼ਤਮ ਕਰ ਰਿਹਾ ਹੈ।
Total Views: 198 ,
Real Estate













