ਆਸਟ੍ਰੇਲੀਆ ‘ਚ ਚਾਰ ਪੰਜਾਬੀਆਂ ਦੀ ਮੌਤ ਦੇ ਮਾਮਲੇ ‘ਚ ਗੱਡੀ ਚਲਾ ਰਹੇ ਹਰਿੰਦਰ ਸਿੰਘ ਵਿੱਰੁਧ ਦੋਸ਼ ਆਇਦ

ਪਿਛਲੇ ਦਿਨੀਂ ਮੈਲਬਰਨ ਤੋਂ ਕਰੀਬ 200 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਸ਼ੈਪਰਟਨ ’ਚ ਵਾਪਰੇ ਸੜਕ ਹਾਦਸੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਹਾਦਸਾਗ੍ਰਸਤ ਗੱਡੀ ਨੂੰ ਚਲਾ ਰਹੇ ਹਰਿੰਦਰ ਸਿੰਘ ਵਿਰੁੱਧ ਸੂਬਾ ਪੁਲੀਸ ਨੇ ਖਤਰਨਾਕ ਡਰਾਈਵਿੰਗ ਨਾਲ ਸਬੰਧਤ ਚਾਰ ਵੱਖ ਵੱਖ ਦੋਸ਼ ਆਇਦ ਕੀਤੇ ਹਨ। ਇਸ ਮਾਮਲੇ ਦੀ ਅਦਾਲਤ ’ਚ ਸੁਣਵਾਈ ਜੂਨ ਵਿੱਚ ਹੋਵੇਗੀ। ਹਾਦਸੇ ਵਿੱਚ ਜਲੰਧਰ, ਤਰਨ ਤਾਰਨ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਚਾਰ ਪੰਜਾਬੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਹਾਦਸੇ ’ਚ ਹਰਿੰਦਰ ਭੁੱਲਰ ਵੀ ਜ਼ਖ਼ਮੀ ਹੋਇਆ ਸੀ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਮੁਤਾਬਿਕ ਹਾਦਸੇ ’ਚ ਲਾਪਰਵਾਹੀ ਵੱਡਾ ਕਾਰਨ ਬਣੀ।

Total Views: 313 ,
Real Estate