ਜੋਸ਼ੀਮਠ ਸ਼ਹਿਰ ਹੌਲੀ-ਹੌਲੀ ਹੋ ਰਿਹੈ ਜ਼ਮੀਨਦੋਜ !

ਉੱਤਰਾਖੰਡ ਦੇ ਜੋਸ਼ੀਮਠ ‘ਚ ਜ਼ਮੀਨ ਧੱਸਣ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਜ਼ਮੀਨ ਖਿਸਕਣ ਨੇ ਇਲਾਕੇ ਦੇ ਸਾਰੇ ਵਾਰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਲੋਕਾਂ ਦੇ ਘਰਾਂ ਤੇ ਹੋਰ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਹਨ। ਹੁਣ ਤੱਕ 70 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਤੇਜ਼ੀ ਨਾਲ ਜ਼ਮੀਨ ਧੱਸਣ ਦਾ ਘੇਰਾ ਭਾਰਤ-ਤਿੱਬਤ ਸਰਹੱਦ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨ ਧੱਸਣ ਦੀਆਂ ਘਟਨਾਵਾਂ ‘ਤੇ ਜਲਦੀ ਹੀ ਕੋਈ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਨਾ ਲਾਈ ਗਈ ਤਾਂ ਇਹ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦਾ ਹੈ। ਇਥੇ ਰਹਿ ਰਹੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉਨ੍ਹਾਂ ਨੇ ਸੁਰੱਖਿਅਤ ਥਾਂ ਉਤੇ ਤਬਦੀਲ ਕਰਨ ਦੀ ਮੰਗ ਕੀਤੀ ਹੈ।ਜੋਸ਼ੀਮਠ, ਜਿਸਨੂੰ ਜੋਤੀਰਮਠ ਵੀ ਕਿਹਾ ਜਾਂਦਾ ਹੈ, ਜੋ ਕਿ ‘ਹਿਮਾਲਿਆ ਦੇ ਗੇਟਵੇਅ’ ਵਜੋਂ ਵੀ ਜਾਣਿਆ ਜਾਂਦਾ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਇਕ ਸ਼ਹਿਰ ਤੇ ਇਕ ਮਿਊਂਸਪਲ ਬੋਰਡ ਹੈ। ਇਹ 6150 ਫੁੱਟ (1875 ਮੀਟਰ) ਦੀ ਉਚਾਈ ‘ਤੇ ਸਥਿਤ ਹੈ ਜੋ ਕਿ ਬਦਰੀਨਾਥ ਵਰਗੇ ਤੀਰਥ ਸਥਾਨਾਂ ਦਾ ਗੇਟਵੇ ਵੀ ਹੈ। ਇਹ ਆਦਿ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਚਾਰ ਪ੍ਰਮੁੱਖ ਮਠਾਂ ਵਿਚੋਂ ਇਕ ਹੈ। ਇਹ ਇਲਾਕਾ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਰਣਨੀਤਕ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਜੋਸ਼ੀਮਠ ਭਾਰਤ-ਤਿੱਬਤ ਸਰਹੱਦ ਇੱਥੋਂ ਸਿਰਫ਼ 100 ਕਿਲੋਮੀਟਰ ਦੂਰ ਸਥਿਤ ਹੈ।
ਹੇਮਕੁੰਟ ਸਾਹਿਬ, ਔਲੀ, ਫੁੱਲਾਂ ਦੀ ਘਾਟੀ ਆਦਿ ਜਾਣ ਲਈ ਯਾਤਰੀਆਂ ਨੂੰ ਇਸ ਜੋਸ਼ੀਮੱਠ ਤੋਂ ਲੰਘਣਾ ਪੈਂਦਾ ਹੈ।

Total Views: 590 ,
Real Estate