ਨਿਊਜ਼ੀਲੈਂਡ ਆਸਟ੍ਰੇਲੀਆ ਨੇ ਆਖਿਆ 2023 ਨੂੰ ਜੀ ਆਇਆਂ

ਨਿਊਜ਼ੀਲੈਂਡ ਦੇ ਸਕਾਈ ਟਾਵਰ ਤੋਂ ਦਿਲਕਸ਼ ਆਤਿਸ਼ਬਾਜੀ ਦੇ ਨਾਲ ਨਵੇਂ ਸਾਲ 2023 ਨੂੰ ਜੀ ਆਇਆਂ ਆਖਿਆ ਗਿਆ। ਨਿਊਜ਼ੀਲੈਂਡ ਸਮੇਂ ਰਾਤ 12 ਵੱਜਣ ਸਾਰ ਹੀ 500 ਕਿਲੋ ਪਟਾਖੇ ਸਕਾਈ ਟਾਵਰ ਤੋਂ ਚਲਾਏ ਗਏ। ਪਟਾਖੇ ਚਲਾਉਣ ਦੇ ਲਈ ਲਗਪਗ 6 ਮਹੀਨੇ ਤੋਂ ਤਿਆਰੀ ਹੋ ਰਹੀ ਸੀ। ਅੱਜ ਸਵੇਰ ਤੋਂ ਹੀ ਸ਼ਹਿਰ ਵਿਚ ਚਹਿਲ-ਪਹਿਲ ਸੀ ਅਤੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। 12 ਵੱਜਣ ਤੋਂ ਇਕ ਮਿੰਟ ਪਹਿਲਾਂ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ।

Total Views: 103 ,
Real Estate