ਕੈਲੀਫੋਰਨੀਆ : ਲੋਡਾਈ ਦੇ ਪਹਿਲੇ ਪੰਜਾਬੀ ਮੂਲ ਦੇ ਮੇਅਰ ਬਣੇ ਮਿੱਕੀ ਹੋਠੀ

ਮਿੱਕੀ ਹੋਠੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਡਾਈ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ। ਹੋਠੀ ਨੂੰ ਨਵੀਂ ਚੁਣੀ ਗਈ ਮਹਿਲਾ ਕੌਂਸਲਰ ਲਿਜ਼ਾ ਕਰੈਗ ਨੇ ਨਾਮਜ਼ਦ ਕੀਤਾ ਸੀ, ਜਿਨ੍ਹਾਂ ਨੇ ਨਵੰਬਰ ਵਿੱਚ ਮੇਅਰ ਮਾਰਕ ਚੈਂਡਲਰ ਦੀ ਸੀਟ ਤੋਂ ਚੋਣ ਜਿੱਤੀ ਸੀ ਅਤੇ ਉਨ੍ਹਾਂ ਨੂੰ ਬੁੱਧਵਾਰ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ ਸੀ। ਹੋਠੀ ਕੌਂਸਲ ਦੇ ਪੰਜਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਪਿਛਲੇ ਸਾਲ ਮੇਅਰ ਚੈਂਡਲਰ ਅਧੀਨ ਡਿਪਟੀ ਮੇਅਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ। ਚੈਂਡਲਰ ਨੇ ਪਿਛਲੀ ਗਰਮੀਆਂ ਵਿੱਚ ਐਲਾਨ ਕੀਤਾ ਸੀ ਕਿ ਉਹ ਮੁੜ ਤੋਂ ਚੋਣ ਨਹੀਂ ਲੜਨਗੇ। ਹੋਠੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘‘ਲੋਡਾਈ ਸ਼ਹਿਰ ਦੇ 117ਵੇਂ ਮੇਅਰ ਦੇ ਰੂਪ ਵਿੱਚ ਸਹੁੰ ਚੁੱਕ ਕੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਸਥਾਨਕ ਅਖਬਾਰ ‘ਦਿ ਲੋਡਾਈ ਨਿਊਜ਼-ਸੈਂਟੀਨਲ’ ਦੀ ਖ਼ਬਰ ਅਨੁਸਾਰ ਆਰਮਸਟ੍ਰਾਂਗ ਰੋਡ ’ਤੇ ਗੁਰਦੁਆਰੇ ਦੀ ਸਥਾਪਨਾ ਵਿੱਚ ਹੋਠੀ ਦੇ ਪਰਿਵਾਰ ਦਾ ਵੀ ਅਹਿਮ ਯੋਗਦਾਨ ਸੀ।

Total Views: 189 ,
Real Estate