UK : ਚਾਰਲਸ ਦੀ ਤਸਵੀਰ ਵਾਲੇ ਛਪੇ ਨੋਟ

ਬੈਂਕ ਆਫ ਇੰਗਲੈਂਡ ਨੇ ਬਰਤਾਨੀਆ ਦੇ ਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਇਨ ਵਿੱਚ ਕੋਈ ਹੋਰ ਬਦਲਾਅ ਨਹੀਂ ਹੋਵੇਗਾ, ਜਿਸ ਵਿੱਚ ਐਲਿਜ਼ਾਬੈਥ -2 ਦੀ ਤਸਵੀਰ ਹੈ। ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਨਵੇਂ ਨੋਟ 2024 ਦੇ ਅੱਧ ਤੱਕ ਲੋਕਾਂ ਦੇ ਹੱਥਾਂ ਵਿੱਚ ਹੋਣ ਦੀ ਉਮੀਦ ਹੈ ਅਤੇ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਵੀ ਚਲਦੇ ਰਹਿਣਗੇ।

Total Views: 222 ,
Real Estate