
ਉੱਤਰਾਖੰਡ ਪੁਲਸ ਨੇ ਰਾਮਦੇਵ ਦੇ ਅਸ਼ਲੀਲ ਪੋਸਟਰ ਬਣਾਉਣ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਦੋਸ਼ ‘ਚ ਦੇਹਰਾਦੂਨ ਦੇ ਦੋ ਕਾਰਟੂਨਿਸਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਅਸ਼ਲੀਲ ਪੋਸਟਰ ਬਣਾ ਕੇ ਰਾਮਦੇਵ ਦੀ ਤਸਵੀਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਂਖਲ ਥਾਣਾ ‘ਚ ਪਤੰਜਲੀ ਯੋਗਪੀਠ ਦੇ ਲੀਗਲ ਸੈੱਲ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ ਦੇ ਆਧਾਰ ‘ਤੇ ਕਾਰਟੂਨਿਸਟ ਗਜੇਂਦਰ ਰਾਵਤ ਅਤੇ ਹੇਮੰਤ ਮਾਲਵੀਆ ਦੇ ਖਿਲਾਫ ਕਾਂਖਲ ਪੁਲਸ ਸਟੇਸ਼ਨ ‘ਚ ਮਾਮਲਾ ਦਰਜਨ ਕੀਤਾ ਗਿਆ ਹੈ,ਇਨ੍ਹਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 153ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
Total Views: 202 ,
Real Estate



















