ਇਰਾਨ : ਆਸਕਰ ਜੇਤੂ ਫਿਲਮ ਦੀ ਅਦਾਕਾਰਾ ਗ੍ਰਿਫ਼ਤਾਰ

 
ਇਰਾਨ ਸਰਕਾਰ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਬਾਰੇ ਝੂਠ ਫੈਲਾਉਣ ਦੇ ਦੋਸ਼ ਵਿੱਚ ਦੇਸ਼ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਆਸਕਰ ਜੇਤੂ ਫਿਲਮ ‘ਦਿ ਸੇਲਸਮੈਨ’ ਦੀ ਅਦਾਕਾਰਾ ਤਾਰਾਨੇਹ ਅਲੀਦੂਸਤੀ ਨੂੰ ਸ਼ਨਿਚਰਵਾਰ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਹਫ਼ਤਾ ਪਹਿਲਾਂ ਉਸ ਨੇ ਇੰਸਟਾਗ੍ਰਾਮ ‘ਤੇ ਪੋਸਟ ਪੋਸਟ ਕੀਤੀ ਸੀ, ਜਿਸ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ ‘ਤੇ ਕੀਤੇ ਗਏ ਅਪਰਾਧਾਂ ਲਈ ਹਾਲ ਹੀ ਵਿੱਚ ਫਾਂਸੀ ਦਿੱਤੇ ਗਏ ਪਹਿਲੇ ਵਿਅਕਤੀ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ ਸੀ।
Total Views: 270 ,
Real Estate