ਅਰਜਨਟੀਨਾ ਦੀ ਟੀਮ ਫੀਫਾ ਵਰਲਡ ਕੱਪ 2022 ਵਿਚ ਚੈਂਪੀਅਨ ਬਣ ਗਈ ਹੈ। ਇਸ ਦੇ ਨਾਲ ਹੀ ਲਿਓਨੇਲ ਮੈਸੀ ਦਾ ਆਪਣੇ ਆਖਰੀ ਵਰਲਡ ਕੱਪ ਵਿਚ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ ਹੈ। ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ
ਵਰਲਡ ਕੱਪ ਇਤਿਹਾਸ ਵਿਚ ਅਰਜਨਟੀਨਾ ਟੀਮ ਨੇ ਆਪਣਾ ਤੀਜਾ ਖਿਤਾਬ ਜਿੱਤਿਆ ਹੈ। ਮੈਸੀ ਦੀ ਕਪਤਾਨੀ ਵਾਲੀ ਇਸ ਅਰਜਨਟੀਨਾ ਟੀਮ ਨੇ ਇਸ ਤੋਂ ਪਹਿਲਾਂ 1978 ਅਤੇ 1986 ਵਿਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਅਰਜਨਟੀਨਾ ਤਿੰਨ ਵਾਰ (1930 1990, 2014) ਉਪ ਜੇਤੂ ਵੀ ਰਹੀ ਹੈ ਜਦੋਂ ਕਿ ਦੂਜੇ ਪਾਸੇ ਫਰਾਂਸ ਦੀ ਟੀਮ ਦਾ ਲਗਾਤਾਰ ਦੂਜੀ ਅਤੇ ਓਵਰਆਲ ਤੀਜੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਫਰਾਂਸ ਦੀ ਟੀਮ 1998 ਤੇ 2018 ਵਿਚ ਚੈਂਪੀਅਨ ਬਣੀ ਸੀ।5
Total Views: 193 ,
Real Estate



















