CBSA ਨੇ ਵੈਨਕੂਵਰ ਵਿੱਚ ਲਗਭਗ 2,500 ਕਿਲੋਗ੍ਰਾਮ ਅਫੀਮ ਕੀਤੀ ਜ਼ਬਤ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਵੈਨਕੂਵਰ ਵਿੱਚ ਲਗਭਗ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ ਹੈ ਅਤੇ ਕੈਨੇਡਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਗਲਿੰਗ ਕੇਸ ਹੈ। ਡੈਲਟਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਤੰਬਰ ਵਿੱਚ CBSA ਇੰਟੈਲੀਜੈਂਸ ਸੈਕਸ਼ਨ ਅਤੇ ਆਰਸੀਐਮਪੀ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ (FSOC) ਯੂਨਿਟ ਨੇ ਸਮੁੰਦਰੀ ਕੰਟੇਨਰਾਂ ਵਿਚ ਛੁਪਾ ਕੇ ਲਿਆਂਦੇ ਪਦਾਰਥਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ 25 ਅਕਤੂਬਰ ਨੂੰ CBSA ਦੇ ਮੈਟਰੋ ਵੈਨਕੂਵਰ ਮਰੀਨ ਆਪਰੇਸ਼ਨਜ਼ ਨੇ ਇਸ ਜਾਂਚ ਦੇ ਆਧਾਰ ‘ਤੇ 19 ਸਮੁੰਦਰੀ ਕੰਟੇਨਰਾਂ ਦੇ ਅੰਦਰਲੇ ਮਾਲ ਦੀ ਜਾਂਚ ਕੀਤੀ। ਐਕਸ-ਰੇ ਤਕਨਾਲੋਜੀ ਅਤੇ ਹੋਰ ਖੋਜ ਸਾਧਨਾਂ ਤੇ ਤਕਨਾਲੋਜੀ ਦੀ ਵੱਡੇ ਪੱਧਰ ’ਤੇ ਵਰਤੋਂ ਕਰਦੇ ਹੋਏ ਖੋਜ ਅਫਸਰਾਂ ਨੇ ਬਹੁਤ ਹੀ ਚਲਾਕੀ ਨਾਲ ਸ਼ਿਪਿੰਗ ਪੈਲੇਟਾਂ ਵਿੱਚ ਛੁਪਾਈ ਇਸ ਅਫੀਮ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ। 247 ਸ਼ਿਪਿੰਗ ਪੈਲੇਟਾਂ ਦੇ ਅੰਦਰ ਲਗਭਗ 2,486 ਕਿਲੋਗ੍ਰਾਮ ਅਫੀਮ ਫੜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।

Total Views: 234 ,
Real Estate