ਕੈਨੇਡਾ: ਪਹਿਲੀ ਵਾਰ 2 ਹਜ਼ਾਰ ਡਾਲਰ ਤੋਂ ਟੱਪਿਆ ਔਸਤ ਮਕਾਨ ਕਿਰਾਇਆ

ਕੈਨੇਡਾ ਵਿਚ ਇਕ ਮਕਾਨ ਦਾ ਔਸਤ ਕਿਰਾਇਆ ਪਹਿਲੀ ਵਾਰ 2 ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਟੱਪ ਗਿਆ ਹੈ। ਹੁਣ ਕਿਰਾਏਦਾਰਾਂ ਨੂੰ ਆਪਣੇ ਸਿਰ ‘ਤੇ ਛੱਤ ਬਰਕਰਾਰ ਰੱਖਣ ਲਈ ਹਰ ਮਹੀਨੇ ਔਸਤਨ 2024 ਡਾਲਰ ਅਦਾ ਕਰਨੇ ਪੈ ਰਹੇ ਹਨ ਅਤੇ ਇਹ ਰਕਮ ਪਿਛਲੇ ਸਾਲ ਦੇ ਮੁਕਾਬਲੇ 224 ਡਾਲਰ ਵੱਧ ਬਣਦੀ ਹੈ। ਦੂਜੇ ਪਾਸੇ ਵੈਨਕੂਵਰ ਵਿਖੇ ਇਕ ਕਮਰੇ ਵਾਲੇ ਮਕਾਨ ਦਾ ਕਿਰਾਏ 2600 ਡਾਲਰ ਤੋਂ ਟੱਪ ਚੁੱਕਾ ਹੈ ਅਤੇ ਦੋ ਕਮਰਿਆਂ ਵਾਲੇ ਮਕਾਨ ਲਈ 3,600 ਡਾਲਰ ਅਦਾ ਕਰਨੇ ਪੈ ਰਹੇ ਹਨ।

Total Views: 261 ,
Real Estate