ਬਰੈਂਪਟਨ : ਕੁਲਤਰਨ ਸਿੰਘ ਪਧਿਆਣਾ
ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆ ਉਡਾਨਾਂ ਚਲਾਉਣ ਬਾਬਤ ਮਤਾ ਬਰੈਂਪਟਨ ਸਿਟੀ ਕੌਂਸਲ ਵੱਲੋ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ , ਇਹ ਮਤਾ ਵਾਰਡ 9-10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋ ਲਿਆਂਦਾ ਗਿਆ ਸੀ। ਇਸ ਸਬੰਧੀ ਇੱਕ ਡੈਲੀਗੇਸ਼ਨ ਕੁਲਵਿੰਦਰ ਸਿੰਘ ਛੀਨਾ ਦੀ ਅਗਵਾਈ ਚ ਸਿਟੀ ਹਾਲ ਚ ਗਿਆ ਸੀ ਜਿਸਤੋਂ ਬਾਅਦ ਇਹ ਮਤਾ ਲਿਆਂਦਾ ਗਿਆ ਹੈ, ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ ਅਤੇ ਸਬੰਧਤ ਏਅਰਲਾਈਨਜ਼ ਨੂੰ ਬੇਨਤੀ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆ ਉਡਾਨਾ ਸ਼ੁਰੂ ਕਰਨ ਲਈ ਆਪਣੇ ਪੱਧਰ ਤੇ ਕੋਸ਼ਿਸਾਂ ਕਰਨ। ਬਰੈਂਪਟਨ ਦੇ ਕੁੱਝ ਮੈਂਬਰ ਪਾਰਲੀਮੈਂਟ ਸਿੱਧੀਆਂ ਉਡਾਨਾ ਦੇ ਰਾਹ ਚ ਭਾਰਤ ਸਰਕਾਰ ਨੂੰ ਰੌੜਾ ਦੱਸ ਰਹੇ ਹਨ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਮੀਡੀਆਕਾਰ ਅਤੇ ਸੋਸ਼ਲ ਵਰਕਰ ਵੀ ਮੌਜੂਦ ਸਨ।
Total Views: 540 ,
Real Estate



















