ਦਿੱਲੀ ਹਵਾਈ ਅੱਡੇ ਤੇ ਵਧਦੀਆਂ ਮੁਸ਼ਕਲਾਂ ਵਿਚਾਲੇ ਏਅਰਪੋਰਟ ਨੇ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ

ਦਿੱਲੀ ਏਅਰਪੋਰਟ ਦੇ ਤਿੰਨੋਂ ਟਰਮੀਨਲਾਂ ‘ਤੇ ਯਾਤਰੀਆਂ ਦੀ ਭੀੜ ਵੱਡੀ ਚੁਣੌਤੀ ਬਣ ਗਈ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਵੱਲੋਂ ਨਿਰੀਖਣ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਦੀ ਨਾਰਾਜ਼ਗੀ ਵੀ ਸਾਫ਼ ਨਜ਼ਰ ਆ ਰਹੀ ਸੀ। ਕੇਂਦਰੀ ਮੰਤਰੀ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਬੰਧਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਦਿਸ਼ਾ-ਨਿਰਦੇਸ਼ ਅਤੇ ਸੁਝਾਅ ਦਿੱਤੇ ਗਏ। ਜਿਸ ਤੋਂ ਬਾਅਦ ਦਿੱਲੀ ਏਅਰਪੋਰਟ ਵੱਲੋਂ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਚੈਕਿੰਗ ਅਤੇ ਹੋਰ ਪ੍ਰਬੰਧਾਂ ਵਿੱਚ ਯਾਤਰੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਨਵੀਂ ਦਿਸ਼ਾ-ਨਿਰਦੇਸ਼ ਮੁਤਾਬਕ ਹਰ ਐਂਟਰੀ ਗੇਟ ‘ਤੇ ਡਿਜੀਟਲ ਡਿਸਪਲੇਅ ਬੋਰਡ ਲਗਾਇਆ ਜਾਵੇਗਾ, ਜਿਸ ‘ਚ ਉਡੀਕ ਸਮੇਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ। ਟਰਮੀਨਲ ਦੀ ਲੋੜੀਂਦੀ ਥਾਂ ‘ਤੇ ਕਰਾਊਡ ਮੈਨੇਜਰ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਚੈਕਿੰਗ ਅਤੇ ਸਹੂਲਤ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਟਰਮੀਨਲ ‘ਤੇ ਕਮਾਂਡ ਸੈਂਟਰ ਸਥਾਪਿਤ ਕੀਤਾ ਜਾਵੇਗਾ, ਤਾਂ ਜੋ ਕਿਸੇ ਵੀ ਐਂਟਰੀ ਗੇਟ ‘ਤੇ ਕੋਈ ਭੀੜ ਇਕੱਠੀ ਨਾ ਹੋ ਸਕੇ। ਏਅਰਲਾਈਨਜ਼ ਕੰਪਨੀਆਂ ਨੂੰ ਵੀ ਸਮੇਂ-ਸਮੇਂ ‘ਤੇ ਯਾਤਰੀਆਂ ਦੀ ਮੌਜੂਦਗੀ ਬਾਰੇ ਅਪਡੇਟ ਕੀਤਾ ਜਾਵੇਗਾ ਤਾਂ ਜੋ ਉਹ ਆਪਣੀਆਂ ਸਹੂਲਤਾਂ ਅਤੇ ਪ੍ਰਬੰਧਾਂ ਨੂੰ ਸਮੇਂ ਸਿਰ ਰੱਖ ਸਕਣ। ਟਰਮੀਨਲ ‘ਤੇ ਏ.ਟੀ.ਆਰ.ਐੱਸ. ਮਸ਼ੀਨਾਂ ਦਾ ਵਾਧਾ ਕੀਤਾ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਆਪਣਾ ਸਮਾਨ ਰੱਖਣ ‘ਚ ਦੇਰੀ ਨਾ ਕਰਨੀ ਪਵੇ, ਮੌਜੂਦਾ ਸਮੇਂ ‘ਚ ਏ.ਟੀ.ਆਰ.ਐੱਸ ਮਸ਼ੀਨਾਂ ਦੀ ਗਿਣਤੀ 16 ਹੈ ਙ ਕੇਂਦਰੀ ਮੰਤਰੀ ਦੇ ਨਿਰੀਖਣ ਤੋਂ ਤੁਰੰਤ ਬਾਅਦ ਐਂਟਰੀ ਗੇਟਾਂ ਦੀ ਗਿਣਤੀ 16 ਤੋਂ ਵਧਾ ਕੇ 18 ਕਰ ਦਿੱਤੀ ਗਈ ਹੈ। ਲੋੜ ਪੈਣ ‘ਤੇ ਦਿੱਲੀ ਏਅਰਪੋਰਟ ‘ਤੇ ਸਟਾਫ ਵੀ ਵਧਾਇਆ ਜਾ ਸਕਦਾ ਹੈ।
ਦਿੱਲੀ ਏਅਰਪੋਰਟ ਦੀਆਂ ਚੁਣੌਤੀਆਂ ਅਜੇ ਵੀ ਘੱਟ ਨਹੀਂ ਹੋ ਰਹੀਆਂ ਹਨ

Total Views: 304 ,
Real Estate