ਪਿਓ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਲੰਡਨ ਤੋਂ ਪਾਕਿਸਤਾਨ ਪਰਤਿਆ ਭਗੌੜਾ ਕਰਾਰ ਦਿੱਤਾ ਗਿਆ ਸ਼ਾਹਬਾਜ਼ ਦਾ ਮੁੰਡਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਭਗੌੜਾ ਮੁੰਡਾ ਸੁਲੇਮਾਨ ਸ਼ਾਹਬਾਜ਼ ਐਤਵਾਰ ਨੂੰ ਮੁਲਕ ਵਾਪਸ ਪਰਤਿਆ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਸੁਲੇਮਾਨ ਚਾਰ ਸਾਲ ਪਹਿਲਾਂ ਦੇਸ਼ ਛੱਡ ਕੇ ਲੰਡਨ ਚਲਾ ਗਿਆ ਸੀ। ਘਰ ਪਰਤਣ ਤੋਂ ਬਾਅਦ ਸੁਲੇਮਾਨ ਨੇ ਬਿਆਨ ਦਿੱਤਾ ਹੈ ਕਿ ਉਸ ਨੂੰ ਫਰਜ਼ੀ ਮਾਮਲੇ ਵਿਚ ਫਸਾ ਕੇ ਪਾਕਿਸਤਾਨ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਪਾਕਿਸਤਾਨ ਵਿਚ 2018 ਵਿਚ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਸੁਲੇਮਾਨ ਸ਼ਾਹਬਾਜ਼ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਦਰਜ ਕੀਤੇ ਸਨ। ਅਦਾਲਤ ਵਿਚ ਸੁਣਵਾਈ ਦੇ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਛੱਡ ਦਿੱਤਾ ਸੀ। ਸੁਲੇਮਾਨ, ਇਸਲਾਮਾਬਾਦ ਹਾਈ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਸੁਰੱਖਿਆਤਮਕ ਜ਼ਮਾਨਤ ਮਿਲਣ ਅਤੇ ਐੱਫਆਈਏ ਅਤੇ ਐੱਨਏਬੀ ਵੱਲੋਂ ਉਨ੍ਹਾਂ ਦੀ ਗਿ੍ਰਫ਼ਤਾਰੀ ’ਤੇ ਰੋਕ ਲਗਾਉਣ ਦੇ ਕੁਝ ਦਿਨ ਬਾਅਦ ਪਰਤੇ ਹਨ। ਕੋਰਟ ਨੇ ਗਿ੍ਰਫ਼ਤਾਰੀ ਤੋਂ ਸੁਰੱਖਿਆ ਦੇਣ ਦੇ ਨਾਲ ਹੀ ਕਿਹਾ ਸੀ ਕਿ ਉਨ੍ਹਾਂ ਨੂੰ 13 ਦਸੰਬਰ ਤਕ ਸਰੰਡਰ ਕਰਨਾ ਹੋਵੇਗਾ।

Total Views: 212 ,
Real Estate