ਮੈਨੂੰ ਰੱਖਲੋ ਨਗਰ ਮੇ ਜੀ… ਬਾਬੂ ਰਜਬ ਅਲੀ ਖਾਂ ਸਾਹੋਕੇ

ਅੱਜ ਜ਼ਿੰਦਗੀ ਦਾ ਬਹੁਤ ਅਹਿਮ ਦਿਨ ਸੀ ਅੱਜ ਉਸ ਮਹਾਂ ਕਵੀ ਫ਼ਕੀਰ ਕਵੀ ਉਸ ਮਹਾਨ ਸ਼ਾਇਰ ਦੀ ਮੂਰਤੀ ਦਾ ਉਦਘਾਟਨ ਉਸਦੇ ਪਿੰਡ ਸਾਹੋਕੇ ਵਿੱਚ ਸੀ ਇੰਝ ਲੱਗ ਰਿਹਾ ਸੀ ਕਿ ਉਹ ਦੁਬਾਰਾ ਸ਼ਰੀਰ ਧਾਰ ਕੇ ਸਾਹੋਕੇ ਪਿੰਡ ਵਿਚ ਆਣ ਕੇ ਦਰਸ਼ਨ ਦੇ ਰਿਹਾ ਹੈ ਮਾਨੋ ਉਸ ਦੇ ਦਰਸ਼ਨ ਕਰ ਕੇ ਦਿਲ ਸਰਸ਼ਾਰ ਹੋ ਗਿਆ ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਬਾਬੂ ਰਜਬ ਅਲੀ ਜੀ ਦੇ ਪਰਿਵਾਰ ਵਾਲਿਆਂ ਵਿਚੋਂ ਕੋਈ ਵੀ ਇਸ ਸਮੇਂ ਦਾ ਗਵਾਹ ਨਹੀਂ ਬਣ ਸਕਿਆ ਭੈਣ ਰਿਹਾਨਾ ਬਾਬੂ ਰਜਬ ਅਲੀ ਜੀ ਦੀ ਪੋਤੀ ਨੇ ਬਹੁਤ ਵਾਰ ਵੀਜੇ ਵਾਸਤੇ ਅਪਲਾਈ ਕੀਤਾ ਪਰ ਹਿੰਦੁਸਤਾਨ ਦੀ ਸਰਕਾਰ ਨੇ ਹਰ ਵਾਰ ਵੀਜੇ ਦੇਣ ਤੋਂ ਮਨਾਂ ਕਰ ਦਿੱਤਾ ਦੁੱਖ ਇਸ ਗੱਲ ਦਾ ਹੈ ਕਿ ਬਾਬੂ ਰਜਬ ਅਲੀ ਜੀ ਨੂੰ ਹਰ ਕੋਈ ਜਾਣਦਾ ਹੈ ਪਰ ਕਿਸੇ ਨੇ ਵੀ ਪਰਿਵਾਰ ਦੀ ਮੱਦਦ ਨਹੀਂ ਕੀਤੀ ਸ੍ਰੀ ਮੁਹੰਮਦ ਸਦੀਕ ਜਿਹੜੇ ਫਰੀਦਕੋਟ ਤੋ ਮੌਕੇ ਦੇ MP ਹਨ ਬਾਬੂ ਰਜਬ ਅਲੀ ਜੀ ਦੇ ਬਹੁਤ ਗੀਤ ਇਹਨਾਂ ਨੇ ਗਾਏ ਹਨ ਇਹਨਾਂ ਨੇ ਵੀ ਪਰਿਵਾਰ ਦੀ ਮੱਦਦ ਨਹੀਂ ਕੀਤੀ ਕਿ ਇਹਨਾਂ ਨੂੰ ਵੀਜ਼ਾ ਦਿਵਾ ਸਕਣ ਮੁੱਖ ਮੰਤਰੀ ਧੀ ਭਗਵੰਤ ਮਾਨ ਜੀ ਨੂੰ ਵੀ ਪਰਿਵਾਰ ਦੀ ਸਮੱਸਿਆਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਚੰਗੀ ਤਰ੍ਹਾਂ ਬਾਬੂ ਰਜਬ ਅਲੀ ਜੀ ਨੂੰ ਜਾਣਦੇ ਹਨ ਪਰ ਅਜੇ ਤੱਕ ਕੋਈ ਲਾਭ ਨਹੀਂ ਮਿਲਿਆ ਉਹ ਸਾਰੇ ਗਾਇਕ ਕਲਾਕਾਰਾਂ ਕਨਵਰ ਗਰੇਵਾਲ ਸਤਿੰਦਰ ਸਰਤਾਜ ਗਿਲ ਹਰਦੀਪ ਰਣਜੀਤ ਬਾਵਾ ਹੋਰ ਅਨੇਕਾਂ ਗਾਇਕਾਂ ਜਿਨ੍ਹਾਂ ਨੇ ਬਾਬੂ ਰਜਬ ਅਲੀ ਜੀ ਨੂੰ ਗਾਇਆ ਹੈ ਪਿੰਡ ਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਪਰਿਵਾਰ ਨੂੰ ਪਾਕਿਸਤਾਨ ਤੋਂ ਇੰਡੀਆ ਵਾਸਤੇ ਵੀਜ਼ਾ ਦਿਵਾਉਣ ਵਿਚ ਮੱਦਦ ਕੀਤੀ ਜਾਵੇ ਇਹ ਬੇਨਤੀ ਸਰਦਾਰ ਭਗਵੰਤ ਮਾਨ ਜੀ ਤੇ ਸਰਕਾਰ ਤੱਕ ਪੁੱਜਦੀ ਕੀਤੀ ਜਾਵੇ
ਲੇਖਕ -ਗੁਰਤੇਜ ਸਿੰਘ ਮਾੜੀ ਮੁਸ਼ਤਫਾ 9417340217
ਡਾਕਟਰ -ਰਾਜਦੁਲਾਰ ਸਿੰਘ
+91 94175 05141
ਬਲਜਿੰਦਰ ਸੇਖਾ ਕਨੇਡਾ
416-509-6200

Total Views: 278 ,
Real Estate