ਸਿੱਧੂ ਮੂਸੇ ਵਾਲਾ ਦਾ ਗੀਤ ਰੀਲੀਜ ਕਰਨ ਤੇ ਅਦਾਲਤ ਨੇ ਕਿਉਂ ਲਗਾਈ ਰੋਕ !

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਇੱਕ ਗੀਤ ਨੂੰ ਰੀਲੀਜ ਕਰਨ ਤੇ ਮਾਨਸਾ ਅਦਾਲਤ ਨੇ ਰੋਕ ਲਗਾਈ ਹੈ । ਦਰਅਸਲ ਸਿੱਧੂ ਮੂਸੇ ਵਾਲਾ ਦਾ ਗੀਤ ਜਾਂਦੀ ਵਾਰ ਰਿਲੀਜ਼ ਹੋਣ ਜਾ ਰਿਹਾ ਸੀ। ਇਹ ਗੀਤ ਸਿੱਧੂ ਮੂਸੇ ਵਾਲਾ ਅਤੇ ਅਫਸਾਨਾ ਖਾਂਨ ਵੱਲੋਂ ਗਾਇਆ ਗਿਆ ਹੈ। ਇਸ ਦਾ ਪੋਸਟਰ ਹਟਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਅਦਾਲਤ ਵੱਲੋਂ ਸੰਗੀਤਕਾਰ ਸਲੀਮ ਮਰਚੈਂਟ ਨੂੰ ਵੀ ਨੋਟਿਸ ਭੇਜ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਬਾਬਤ ਜਾਣਕਾਰੀ ਖੁਦ ਸਲੀਮ ਵੱਲੋਂ ਵੀਡੀਓ ਜਾਰੀ ਕਰਕੇ ਵੀ ਦਿੱਤੀ ਗਈ ਹੈ। ਸਲੀਮ ਦਾ ਕਹਿਣਾ ਹੈ ਕਿ ਭਾਵੇਂ ਸਿੱਧੂ ਨੂੰ ਸੁਣਨ ਵਾਲੇ ਇਸ ਗੀਤ ਲਈ ਬੇਤਾਬ ਹਨ ਪਰ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਗੀਤ ਰਿਲੀਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਤਾ ਪਿਤਾ ਅਜੇ ਨਹੀਂ ਚਾਹੁੰਦੇ ਕਿ ਇਹ ਗੀਤ ਰਿਲੀਜ਼ ਹੋਵੇ ਜਿਸ ਕਾਰਨ ਇਹ ਗੀਤ ਨੂੰ ਰਿਲੀਜ਼ ਕਰਨ ਤੋਂ ਰੋਕ ਲਿਆ ਗਿਆ ਹੈ ਅਤੇ ਜਿਵੇਂ ਹੀ ਸਿੱਧੂ ਦੇ ਮਾਤਾ ਪਿਤਾ ਦੀ ਸਹਿਮਤੀ ਬਣਦੀ ਹੈ ਇਹ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਪੇਸ਼ ਕੀਤਾ ਜਾਵੇਗਾ।

Total Views: 48 ,
Real Estate