ਖੇਮਕਰਨ ਤੋਂ ‘ਆਪ’ ਵਿਧਾਇਕ ਦੇ ਕਰੀਬੀ ਨੇ ਅਫ਼ਸਰਾਂ ਨੂੰ ਦਿੱਤੀ ਧਮਕੀ, ਵੀਡੀਓ ਵਾਇਰਲ

ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਕਰੀਬੀ ਗੁਰਸਾਹਿਬ ਸਿੰਘ ਰਾਜੋਕੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਸਾਹਿਬ ਸਿੰਘ ਅਫ਼ਸਰਾਂ ਨੂੰ ਧਮਕੀਆਂ ਦੇ ਰਿਹਾ ਹੈ। ਵੀਡੀਓ ਵਿੱਚ ਗੁਰਸਾਹਿਬ ਸਿੰਘ ਆਪਣੇ ਆਪ ਨੂੰ ਵਿਧਾਇਕ ਸਰਵਣ ਸਿੰਘ ਦਾ ਭਰਾ ਦੱਸਦੇ ਹੋਏ ਅਫਸਰਾਂ ਨੂੰ ਧਮਕੀ ਦਿੱਤੀ ਹੈ ਤੁਸੀ ਜੇਕਰ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਨੰਗਾ ਕਰਕੇ ਕੁੱਟਿਆ ਜਾਵੇਗਾ।
ਇਹ ਧਮਕੀ ਭਰੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਓਧਰ ਡੀਸੀ ਰਿਸ਼ੀਪਾਲ ਸਿੰਘ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਦੀ ਸ਼ਾਨ ਦੇ ਖਿਲਾਫ਼ ਬੋਲਣਾ ਗਲਤ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਧਿਕਾਰੀ ਕੰਮ ਨਹੀ ਕਰਦਾ ਤਾਂ ਉਸ ਬਾਰੇ ਲਿਖਤੀ ਸ਼ਿਕਾਇਤ ਕਰੋ ਨਾ ਕਿ ਵੀਡੀਓ ਬਣਾ ਕੇ ਧਮਕੀਆਂ ਦਿਓ।
Total Views: 43 ,
Real Estate