ਹਿਮਾਚਲ ਨੇ “ਨਹੀਂ ਮਾਂਗਾ ਕੇਜਰੀਵਾਲ” ,’ਆਪ’ ਨਾਲੋਂ NOTA ਨੂੰ ਵੱਧ ਵੋਟਾਂ, ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਜਬਤ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸਿਰਫ਼ 1.10 ਫ਼ੀਸਦੀ ਵੋਟਾਂ ਮਿਲੀਆਂ ਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਕਈ ਸੀਟਾਂ ‘ਤੇ ਇਸ ਨੂੰ NOTA ਨਾਲੋਂ ਘੱਟ ਵੋਟਾਂ ਮਿਲੀਆਂ। ਕੁੱਲ ਮਿਲਾ ਕੇ ਨੋਟਾ ਦੀ ਪ੍ਰਤੀਸ਼ਤਤਾ ਲਗਭਗ 0.60 ਸੀ। ਡਲਹੌਜ਼ੀ, ਕਸੁਮਪੱਟੀ, ਚੌਪਾਲ, ਅਰਕੀ, ਚੰਬਾ ਅਤੇ ਚੁਰਾਹ ਵਰਗੇ ਹਲਕਿਆਂ ਵਿੱਚ ਲੋਕਾਂ ਨੇ ‘ਆਪ’ ਨਾਲੋਂ ਨੋਟਾ ਨੂੰ ਜ਼ਿਆਦਾ ਤਰਜੀਹ ਦਿੱਤੀ। ਹਿਮਾਚਲ ਪ੍ਰਦੇਸ਼ ਵਿੱਚ ਇਸ ਮਾੜੇ ਪ੍ਰਦਰਸ਼ਨ ਨੇ ਆਮ ਆਦਮੀ ਪਾਰਟੀ ਦੀ ਰਾਜ ਵਿੱਚ ਇੱਕ ਮਜ਼ਬੂਤ ​​ਤੀਜੀ ਧਿਰ ਵਜੋਂ ਉਭਰਨ ਦੀਆਂ ਉਮੀਦਾਂ ਨੂੰ ਧੂੜ ਚਟਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਕਰੀਬ ਚਾਰ ਦਹਾਕਿਆਂ ਤੋਂ ਸੂਬੇ ਵਿੱਚ ਵਾਰੋ-ਵਾਰੀ ਰਾਜ ਕਰ ਰਹੀਆਂ ਹਨ।
‘ਆਪ’ ਨੇ 12 ਨਵੰਬਰ ਹੋਈਆਂ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਆਪਣੀ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਸ਼ੁਰੂ ਕੀਤਾ ਸੀ, ਪਰ ਪਾਰਟੀ ਅੰਤ ਤੱਕ ਇਸ ਗਤੀ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਹੀ ਕਿਉਂਕਿ ਇਸ ਦੀ ਸਿਖਰਲੀ ਲੀਡਰਸ਼ਿਪ ਦਾ ਧਿਆਨ ਗੁਜਰਾਤ ‘ਤੇ ਸੀ। ਪਾਰਟੀ ਨੇ ਦਰੰਗ ਵਿਧਾਨ ਸਭਾ ਹਲਕੇ ਨੂੰ ਛੱਡ ਕੇ 68 ਵਿਚੋਂ 67 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ, ਪਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਚੁੱਪੀ ਧਾਰੀ ਰੱਖੀ। ਇਸ ਦੇ ਨਾਲ ਹੀ ਸੂਬੇ ਵਿੱਚ ਚੋਣ ਪ੍ਰਚਾਰ ਕਰਨ ਲਈ ਕੋਈ ਵੱਡਾ ਆਗੂ ਨਹੀਂ ਸੀ।
Total Views: 40 ,
Real Estate