ਜਰਮਨੀ ’ਚ ਚੁੱਪ-ਚਪੀਤੇ ਬਣੀ ਤਖ਼ਤਾਪਲਟ ਦੀ ਯੋਜਨਾ ਦਾ ਪਰਦਾਫਾਸ਼ ! 25 ਗ੍ਰਿਫ਼ਤਾਰ

ਜਰਮਨੀ ਵਿੱਚ ਥਾਂ-ਥਾਂ ਛਾਪੇ ਮਾਰ ਕੇ ਅਜਿਹੇ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਉੱਤੇ ਤਖ਼ਤਾਪਲਟ ਦੀ ਯੋਜਨਾ ਬਣਾਉਣ ਦਾ ਸ਼ੱਕ ਸੀ।ਕਿਹਾ ਜਾ ਰਿਹਾ ਹੈ ਕਿ ਕੱਟੜ ਸੱਜੇ-ਪੱਖੀਆਂ ਅਤੇ ਸਾਬਕਾ ਮਿਲਟਰੀ ਸ਼ਖਸੀਅਤਾਂ ਦਾ ਸੰਗਠਨ ‘ਰਿਚਸਟੈਗ ਪਾਰਲੀਮੈਂਟ ਬਿਲਡਿੰਗ’ ਯਾਨੀ ਜਰਮਨ ਸੰਸਦ ਦੇ ਹੇਠਲੇ ਸਦਨ ’ਤੇ ਕਬਜ਼ਾ ਕਰਕੇ ਸੱਤਾ ਹਾਸਿਲ ਕਰਨ ਦੀ ਯੋਜਨਾ ਬਣਾ ਰਿਹਾ ਸੀ।ਹੈਨਰਿਚ ਤੇਰਵ੍ਹੇਂ ਨਾਮੀ ਸ਼ਖਸ ਨੂੰ ਇਨ੍ਹਾਂ ਯੋਜਨਾਵਾਂ ਵਿੱਚ ਮੁੱਖ ਮੰਨਿਆ ਜਾ ਰਿਹਾ ਹੈ। ਸਰਕਾਰੀ ਵਕੀਲਾਂ ਮੁਤਾਬਕ, ਹੈਨਰਿਚ ਜਰਮਨੀ ਦੇ ਗਿਆਰਾਂ ਸੂਬਿਆਂ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਦੋ ਕਥਿਤ ਆਗੂਆਂ ਵਿੱਚੋਂ ਇੱਕ ਹੈ।ਸਾਜ਼ਿਸ਼ ਰਚਣ ਵਾਲਿਆਂ ਵਿੱਚ ਕੱਟੜਪੰਥੀ ‘ਰਾਈਚਸਬਰਗਰ ਮੁਹਿੰਮ’ ਦੇ ਮੈਂਬਰ ਵੀ ਸ਼ਾਮਲ ਹਨ।
ਇਹ ਮੁਹਿੰਮ ਹਿੰਸਕ ਹਮਲਿਆਂ, ਨਸਲਵਾਦ ਅਤੇ ਯਹੂਦੀ ਵਿਰੋਧੀ ਸਾਜ਼ਿਸ਼ਾਂ ਕਾਰਨ ਲੰਬੇ ਸਮੇਂ ਤੋਂ ਜਰਮਨ ਪੁਲਿਸ ਦੀਆਂ ਨਜ਼ਰਾਂ ਵਿੱਚ ਸੀ।
ਕੱਟੜ ਸੱਜੇ-ਪੱਖੀ ਆਧੁਨਿਕ ਜਰਮਨੀ ਰਾਜ ਮੰਨਣ ਤੋਂ ਇਨਕਾਰ ਕਰਦੇ ਹਨ। ਇਹ ਵੀ ਕਿਆਸਰਾਈਆਂ ਹਨ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ, ‘ਕਾਨਨ’ ਮੁਹਿੰਮ ਵਿੱਚੋਂ ਆਏ ਹਨ ਜੋ ਮੰਨਦੇ ਹਨ ਕਿ ਦੇਸ਼ ‘ਡੀਪ ਸਟੇਟ’ ਦੇ ਹੱਥਾਂ ਵਿੱਚ ਹੈ ਅਤੇ ਗੁਪਤ ਸ਼ਕਤੀਆਂ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ।ਅੰਦਰੂਨੀ ਮਸਲਿਆਂ ਦੇ ਮੰਤਰੀ ਨੈਂਨਸੀ ਫੇਜ਼ਰ ਨੇ ਜਰਮਨ ਲੋਕਾਂ ਨੂੰ ਭਰੋਸਾ ਦਵਾਇਆ ਕਿ ‘ਲੋਕਤੰਤਰ ਦੇ ਦੁਸ਼ਮਣਾਂ’ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ।
Total Views: 529 ,
Real Estate