ਨਕਲੀ ਸਰਟੀਫਿਕੇਟਾਂ ਸਹਾਰੇ ਅੰਗਹੀਣਾ ਦੀਆਂ ਨੌਕਰੀਆਂ ਤੇ ਬੈਠੇ ਕਰਮਚਾਰੀਆਂ ਦੀ ਹੋਵੇਗੀ ਜਾਂਚ

ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਸਮੂਹ ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ PGIMER ਚੰਡੀਗੜ੍ਹ ਤੋਂ ਕਰਵਾਉਣ ਦੇ ਆਦੇਸ਼ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਦਿੱਤੇ ਹਨ।ਸਰਕਾਰ ਨੇ ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਮੰਗ ਪੱਤਰ ਨੰ. 23 ਮਿਤੀ 16.08.2022 ਦੀ ਕਾਪੀ ਭੇਜ ਕੇ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ ਨੂੰ ਲਿਖਿਆ ਹੈ ਕਿ, ਮੰਗ ਪੱਤਰ ਦੇ ਨੁਕਤਾ ਨੰ: 23 ਅਨੁਸਾਰ ਆਪਣੇ ਵਿਭਾਗ ਅਤੇ ਆਪ ਦੇ ਅਧੀਨ ਆਉਂਦੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਮੂਹ ਦਿਵਿਆਂਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ PGIMER ਚੰਡੀਗੜ੍ਹ ਤੋਂ ਕਰਵਾਉਣ ਉਪਰੰਤ ਮੰਗੀ ਗਈ ਸੂਚਨਾ ਨਾਲ ਨੱਥੀ ਪ੍ਰੋਫਾਰਮੇ ਵਿੱਚ ਭਰਕੇ ਸਮੇਤ ਦਸਤਾਵੇਜ 10 ਦਿਨਾਂ ਦੇ ਅੰਦਰ-ਅੰਦਰ ਇਸ ਦਫਤਰ ਨੂੰ ਦਸਤੀ ਜਾਂ ਈਮੇਲ [email protected] ਰਾਹੀਂ ਭਿਜਵਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਇਹ ਸੂਚਨਾ ਪੰਜਾਬ ਵਿਧਾਨ ਸਭਾ (ਭਲਾਈ ਕਮੇਟੀ ਸ਼ਾਖਾ) ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਭੇਜੀ ਜਾ ਸਕੇ।

Total Views: 178 ,
Real Estate