ਬਲਕੌਰ ਸਿੰਘ ਸਿੱਧੂ ਦਾ ਗੋਲਡੀ ਦੀ ਗ੍ਰਿਫਤਾਰੀ ਤੇ ਬਿਆਨ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਚ ਸ਼ਾਮਲ ਗੋਲਡੀ ਬਰਾੜ, ਜਿਸ ਨੂੰ ਕੈਲੀਫੋਰਨੀਆ ਤੋਂ ਡਿਟੇਨ ਕੀਤਾ ਗਿਆ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਗੋਲਡੀ ਬਰਾੜ ਨੂੰ ਡਿਟੇਨ ਕਰਨ ਦਾ ਸਵਾਗਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ ਹੈ ਕਿ, ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਅਤੇ ਗੋਲਡੀ ਬਰਾੜ ਨੂੰ ਜੱਗੂ ਅਤੇ ਲਾਰੇਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ, ਗੋਲਡੀ, ਜੱਗੂ ਅਤੇ ਲਾਰੇਂਸ ਦੇ ਸਾਹਮਣੇ ਪੁੱਛਗਿੱਛ ਕਰਕੇ, ਇਹ ਵੀ ਲਗਾਇਆ ਜਾਵੇ ਕਿ, ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਸ਼ਾਮਲ ਹਨ?
Total Views: 58 ,
Real Estate