“ਔਰਤਾਂ ਮੇਰੀ ਤਰ੍ਹਾਂ ਕੱਪੜੇ ਨਾ ਵੀ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ,” – ਰਾਮਦੇਵ

ਸੂਬੇ ਦੇ ਉਪ-ਮੁੱਖ ਮੰਤਰੀ ਦੀ ਪਤਨੀ ਦੇ ਸਾਹਮਣੇ ਰਾਮਦੇਵ ਨੇ ਦਿੱਤਾ ਬਿਆਨ

ਪਤੰਜਲੀ ਵਾਲੇ ਕਾਰੋਬਾਰੀ ਰਾਮਦੇਵ ਨੇ ਸ਼ੁੱਕਰਵਾਰ ਨੂੰ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਾਗ਼ ਦਿੱਤਾ। ਪਤੰਜਲੀ ਯੋਗਪੀਠ ਅਤੇ ਮੁੰਬਈ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਠਾਣੇ ਵਿੱਚ ਆਯੋਜਿਤ ਯੋਗ ਵਿਗਿਆਨ ਕੈਂਪ ਅਤੇ ਮਹਿਲਾ ਸੰਮੇਲਨ ਵਿੱਚ ਰਾਮਦੇਵ ਨੇ ਕਿਹਾ, ”ਔਰਤਾਂ ਸਾੜੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੀ ਨਜ਼ਰ ਵਿੱਚ ਉਹ ਤਾਂ ਵੀ ਚੰਗੀਆਂ ਲੱਗਦੀਆਂ ਹਨ ਜੇ ਉਹ ਮੇਰੀ ਤਰ੍ਹਾਂ ਕੁਝ ਵੀ ਨਾ ਪਹਿਨਣ।”
ਰਾਮਦੇਵ ਨੇ ਇਹ ਬਿਆਨ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਸ਼੍ਰੀਮਤੀ ਅੰਮ੍ਰਿਤਾ ਫੜਨਵੀਸ, ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਅਤੇ ਸੰਸਦ ਮੈਂਬਰ ਸ੍ਰੀਕਾਂਤ ਸ਼ਿੰਦੇ ਦੀ ਮੌਜੂਦਗੀ ਵਿੱਚ ਦਿੱਤਾ।
ਦਰਾਸਲ ਔਰਤਾਂ ਯੋਗਾ ਲਈ ਕੱਪੜੇ ਲੈ ਕੇ ਆਈਆਂ ਸਨ ਅਤੇ ਉਸ ਤੋਂ ਬਾਅਦ ਔਰਤਾਂ ਲਈ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਇਸ ਸੰਮੇਲਨ ਲਈ ਔਰਤਾਂ ਸਾੜ੍ਹੀਆਂ ਲੈ ਕੇ ਆਈਆਂ ਸੀ। ਪਰ ਸਵੇਰੇ ਪਹਿਲਾਂ ਯੋਗਾ ਵਿਗਿਆਨ ਕੈਂਪ ਲੱਗਿਆ, ਜਿਸ ਤੋਂ ਬਾਅਦ ਔਰਤਾਂ ਲਈ ਯੋਗਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਤੁਰੰਤ ਬਾਅਦ, ਔਰਤਾਂ ਦੀ ਇੱਕ ਜਨਰਲ ਮੀਟਿੰਗ ਸ਼ੁਰੂ ਹੋਈ। ਇਸ ਲਈ ਔਰਤਾਂ ਨੂੰ ਸਾੜ੍ਹੀਆਂ ਪਹਿਨਣ ਦਾ ਸਮਾਂ ਨਹੀਂ ਮਿਲਿਆ।
ਇਸ ‘ਤੇ ਰਾਮਦੇਵ ਨੇ ਕਿਹਾ, ”ਔਰਤਾਂ ਸਾੜੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੀ ਨਜ਼ਰ ਵਿੱਚ ਉਹ ਤਾਂ ਵੀ ਚੰਗੀਆਂ ਲੱਗਦੀਆਂ ਹਨ ਜੇ ਉਹ ਮੇਰੀ ਤਰ੍ਹਾਂ ਕੁਝ ਵੀ ਨਾ ਪਹਿਨਣ।” ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸਾਵੰਤ ਨੇ ਰਾਮਦੇਵ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਦੇ ਬਿਆਨ ਨਾਲ ਉਸ ਦੀ ਅਸਲ ਮਾਨਸਿਕਤਾ ਦਾ ਪਰਦਾਫ਼ਾਸ਼ ਹੋ ਗਿਆ ਹੈ। ”ਅਸੀਂ ਔਰਤਾਂ ਵਿਰੁੱਧ ਉਸੇ ਵਿਵਾਦਤ ਬਿਆਨ ਅਤੇ ਅਪਮਾਨਜਨਕ ਵਿਚਾਰਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ।”

Total Views: 52 ,
Real Estate