ਸੁੱਚਾ ਲੰਗਾਹ ਨੇ ਲੰਗਾਹ ਅਕਾਲ ਤਖਤ ਅੱਗੇ ਪੇਸ਼ ਹੋ ਮੰਨੀ ਗਲਤੀ

ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਲੰਗਾਹ ਨੂੰ ਪਰ ਇਸਤਰੀ ਗਮਨ ਦੇ ਦੋਸ਼ ਹੇਠ 21 ਦਿਨ ਧਾਰਮਿਕ ਤਨਖਾਹ ਲਾਈ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਂ ਮਾਤਰਾ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ।
ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫੈਸਲੇ ਨੂੰ ਸੁਣਾਉਂਦੇ ਸੁੱਚਾ ਸਿੰਘ ਲੰਗਾਹ ਨੂੰ ਆਖਿਆ ਕਿ ਉਹ 21 ਦਿਨ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰੇਗਾ। ਬਰਤਨ ਮਾਂਜਣ ਅਤੇ ਲੰਗਰ ਛਕਾਉਣ ਦੀ ਤਨਖਾਹ ਲਾਈ ਗਈ ਹੈ। ਇਸ ਤੋਂ ਪਹਿਲਾਂ ਲੰਗਾਹ ਨੇ ਸੰਗਤ ਦੇ ਸਾਹਮਣੇ ਉਸ ਕੋਲੋਂ ਹੋਈ ਗਲਤੀ ਦੀ ਮੁਆਫ਼ੀ ਮੰਗੀ। ਇੱਕੀ ਦਿਨ ਦੀ ਇਹ ਤਨਖ਼ਾਹ ਪੂਰੀ ਕਰਨ ਮਗਰੋਂ ਉਹ ਮੁਆਫ਼ੀ ਦੀ ਅਰਦਾਸ ਕਰਵਾ ਸਕੇਗਾ। ਇਸ ਤਰ੍ਹਾਂ ਉਹ ਪੰਜ ਸਾਲ ਕਿਸੇ ਵੀ ਧਾਰਮਿਕ ਜਥੇਬੰਦੀ ਦਾ ਮੈਂਬਰ ਨਹੀਂ ਬਣੇਗਾ।

Total Views: 49 ,
Real Estate