5178 ਅਧਿਆਪਕਾਂ ਤੇ 650 ਨਰਸਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਪਹਿਲੀ ਅਕਤੂਬਰ 2019 ਤੋਂ ਪੱਕਾ ਕੀਤਾ ਜਾਵੇਗਾ ਇਹ ਫੈਸਲਾ ਪੰਜਾਬ ਕੈਬਨਿਟ ਨੇ ਲਿਆ ਹੈ । ਦੋਵੇਂ ਕਿਸਮਾਂ ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਤੇ ਭੱਤੇ ਮਿਲਣਗੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਨਿਟ ਬੈਠਕ ਮਗਰੋਂ ਕਿਹਾ ਹੈ ਕਿ ਸਰਕਾਰ ਨੇ ਸਾਲ 2014, 2015 ਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਨੂੰ ਦੋ ਸਾਲਾਂ ਦੇ ਪਰਖ ਕਾਲ ਮਗਰੋਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪਰਖ ਕਾਲ ਨੂੰ ਤਿੰਨ ਸਾਲਾਂ ਤੋਂ ਘਟਾ ਕੇ ਦੋ ਸਾਲ ਦਾ ਕਰ ਦਿੱਤਾ ਗਿਆ ਹੈ।ਅਧਿਆਪਕਾਂ ਨੂੰ ਹੁਣ ਉੱਕੇ-ਪੁੱਕੇ 7,500 ਰੁਪਏ ਦੇ ਰਹੀ ਹੈ ਪਰ ਹੁਣ ਤੋਂ ਲੈ ਕੇ ਪੂਰਾ ਸਕੇਲ ਦੇਣ ਤਕ ਉਨ੍ਹਾਂ ਨੂੰ ਗ੍ਰੇਡ ਪੇਅ ਯਾਨੀ 15,300 ਰੁਪਏ ਮਿਲਣਗੇ। ਇਸ ਮਗਰੋਂ ਸਾਰੇ ਭੱਤੇ ਆਦਿ ਵੀ ਸ਼ਾਮਲ ਕਰ ਦਿੱਤੇ ਜਾਣਗੇ। ਅਧਿਆਪਕਾਂ ਤੇ ਨਰਸਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ। ਪਿਛਲੇ ਦਿਨੀਂ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਚੜ੍ਹੀਆਂ ਨਰਸਾਂ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਤੇ ਅਧਿਆਪਕਾਂ ‘ਤੇ ਪਟਿਆਲਾ ਵਿੱਚ ਹੀ ਲਾਠੀਚਾਰਜ ਹੋਇਆ ਸੀ।
ਪੰਜਾਬ ਕੈਬਨਿਟ ਨੇ ਨਰਸਾਂ ਤੇ ਮਾਸਟਰਾਂ ਨੂੰ ਪੱਕਾ ਕਰਨ ਦਾ ਕੀਤਾ ਫੈਸਲਾ
Total Views: 175 ,
Real Estate
















