ਵੈਨਕੂਵਰ ਵਿਚ ਗੋਲੀ ਚੱਲੀ-ਇਕ ਦੀ ਮੌਤ- ਥੋੜ੍ਹੀ ਦੂਰ ਮਿਲੀ ਇੱਕ ਮੱਚੀ ਹੋਈ ਕਾਰ

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਗੌਲਫ ਕਲੱਬ ਵਿੱਚ ਗੋਲੀਬਾਰੀ ਵਿਚ ਇਕ ਜਣੇ ਦੀ ਮੌਤ ਹੋਈ ਹੈ। ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਸਵੇਰੇ ਕਰੀਬ 9.49 ਵਜੇ ਇਸ ਇਲਾਕੇ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਘਟਨਾ ਸਥਾਨ ਤੇ ਪੁੱਜੀ ਤਾਂ ਉੱਥੇ ਯੂਨੀਵਰਸਿਟੀ ਦੇ ਕੋਲ ਪੈਸੀਫਿਕ ਸਪਿਰਿਟ ਰੀਜਨਲ ਪਾਰਕ ਦੇ ਇਲਾਕੇ ਵਿਚ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਮ੍ਰਿਤ ਪਾਇਆ ਗਿਆ। ਆਈ.ਹਿਟ ਅਨੁਸਾਰ ਪੀੜਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ। ਇਸ ਘਟਨਾ ਵਿਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਬਾਰੇ ਨਹੀਂ ਦੱਸਿਆ ਗਿਆ।
ਗੌਲਫ ਕੋਰਸ ਤੋਂ ਥੋੜ੍ਹੀ ਦੂਰ ਡਨਬਾਰ ਅਤੇ ਸਾਊਥਲੈਂਡਸ ਦੇ ਇਲਾਕੇ ਵਿਚ ਇਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਵੀ ਵਾਪਰੀ ਹੈ। ਇਸੇ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Total Views: 403 ,
Real Estate