WhatsApp ਦੀ ਮੁਫ਼ਤ ਕਾਲਿੰਗ ਖ਼ਤਮ ਹੋਈ ਸਮਝੋ !

ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਦਾ ਇਸਤੇਮਾਲ ਵੱਡੀ ਗਿਣਤੀ ‘ਚ ਲੋਕ ਕਰਦੇ ਹਨ। ਭਾਰਤ ‘ਚ ਹੀ ਇਸ ਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 40 ਕਰੋੜ ਤੋਂ ਜ਼ਿਆਦਾ ਹੈ। ਕੀ ਹੋਵੇਗਾ ਜੇਕਰ ਕੱਲ੍ਹ ਤੋਂ ਤੁਹਾਨੂੰ ਵ੍ਹਟਸਐਪ ਇਸਤੇਮਾਲ ਕਰਨ ਲਈ ਪੈਸੇ ਦੇਣੇ ਪੈਣ। ਇਸ ਗੱਲ ਦੇ ਕਿਆਫ਼ੇ ਨਵੇਂ ਟੈਲੀਕਾਮ ਬਿੱਲ ਦੇ ਡਰਾਫਟ ਤੋਂ ਬਾਅਦ ਲਗਾਏ ਜਾ ਰਹੇ ਹਨ। ਸਰਕਾਰ ਨੇ Indian Telecommunication Bill, 2022 ਦਾ ਡਰਾਫਟ ਤਿਆਰ ਕਰ ਲਿਆ ਹੈ। ਬਿੱਲ ਦਾ ਡਰਾਫਟ ਸਾਰਿਆਂ ਲਈ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ‘ਤੇ ਉਪਲਬਧ ਹੈ। ਇਸ ਦੇ ਨਾਲ ਹੀ ਬਿੱਲ ‘ਤੇ ਇੰਡਸਟਰੀ ਦੇ ਸੁਝਾਅ ਵੀ ਮੰਗੇ ਹਨ। ਜੇਕਰ ਬਿੱਲ ਪਾਸ ਹੁੰਦਾ ਹੈ ਤਾਂ ਦੂਰਸੰਚਾਰ ਵਿਭਾਗ ਇਸ ਦੇ ਹਿਸਾਬ ਨਾਲ ਚੱਲੇਗਾ। Indian Telecommunication Bill, 2022 ਦੇ ਡਰੈਫਟ ‘ਚ ਕਈ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੇ ਮੁਤਾਬਕ WhatsApp, Zoom, Skype, Google Duo ਅਤੇ Telegram ਵਰਗੇ ਕਾਲਿੰਗ ਤੇ ਮੈਸੇਜਿੰਗ ਸਰਵਿਸ ਐਪਸ ਨੂੰ ਹੁਣ ਲਾਇਸੈਂਸ ਲੈਣਾ ਪਵੇਗਾ। ਇਨ੍ਹਾਂ ਨੂੰ ਭਾਰਤ ‘ਚ ਅਪਰੇਟ ਕਰਨ ਲਈ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਹੀ ਲਾਇਸੈਂਸ ਦੀ ਲੋੜ ਪਵੇਗੀ। ਉੱਥੇ ਹੀ OTT ਪਲੇਟਫਾਰਮ ਨੂੰ ਵੀ ਨਵੇਂ ਟੈਲੀਕਮਿਊਨੀਕੇਸ਼ਨ ਬਿੱਲ ‘ਚ ਸ਼ਾਮਲ ਕੀਤਾ ਗਿਆ ਹੈ। WhatsApp ਜਾਂ ਦੂਸਰੇ ਐਪਸ ‘ਤੇ ਕਾਲਿੰਗ ਲਈ ਵੀ ਚਾਰਜ ਦੇਣਾ ਹੁੰਦਾ ਹੈ। ਇਹ ਚਾਰਜ ਅਸੀਂ ਡਾਟਾ ਕੋਸਟ ਵਜੋਂ ਦਿੰਦੇ ਹਾਂ ਪਰ ਲਾਇਸੈਂਸ ਫੀਸ ਤੋਂ ਬਾਅਦ ਸਥਿਤੀ ਕੀ ਹੋਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਨਵੇਂ ਬਿੱਲ ਤਹਿਤ ਸਾਰੀਆਂ ਟੈਲੀਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਜ਼ ਨੂੰ ਲਾਇਸੈਂਸ ਲੈਣਾ ਪਵੇਗਾ ਤੇ ਉਨ੍ਹਾਂ ਨੂੰ ਟੈਲੀਕਾਮ ਆਪਰੇਟਰ ਵਾਲੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

Total Views: 161 ,
Real Estate