![]()
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 53 ਕਿਲੋਗ੍ਰਾਮ ਦੇ ਕਾਂਸੀ ਤਮਗੇ ਮੁਕਾਬਲੇ ਵਿੱਚ ਸਵੀਡਨ ਦੀ ਐਮਾ ਜੋਆਨਾ ਮਾਲਮਗ੍ਰੇਨ ਨੂੰ ਹਰਾ ਕੇ ਇਸ ਮੁਕਾਬਲੇ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ।ਵਿਨੇਸ਼ ਨੇ 2019 ਸੀਜ਼ਨ ਵਿੱਚ ਨੂਰ-ਸੁਲਤਾਨ (ਕਜ਼ਾਕਿਸਤਾਨ) ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਵਿਨੇਸ਼ ਨੇ ਕੁਆਲੀਫਿਕੇਸ਼ਨ ਰਾਊਂਡ ‘ਚ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਕਾਂਸੀ ਦੇ ਤਗਮੇ ਦੇ ਦੌਰ ਵਿੱਚ ਮਾਲਮਗ੍ਰੇਨ ਨੂੰ 8-0 ਨਾਲ ਹਰਾਇਆ ਸੀ।ਵਿਨੇਸ਼ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ 2022 ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਮੰਗੋਲੀਆ ਦੀ ਖੁਲਨ ਬਟਖੁਯਾਗ ਤੋਂ ਹਾਰ ਕੇ ਰੇਪੇਚੇਜ ਰਾਊਂਡ ਰਾਹੀਂ ਕਾਂਸੀ ਦੇ ਪਲੇਅ-ਆਫ਼ ਵਿੱਚ ਥਾਂ ਬਣਾਈ ਸੀ। ਬਟਖੁਯਾਗ ਦੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਵਿਨੇਸ਼ ਨੂੰ ਰੇਪੇਚੇਜ ਰਾਊਂਡ ‘ਚ ਮੌਕਾ ਮਿਲਿਆ ਸੀ।
Total Views: 325 ,
Real Estate
















