ਇੱਕ ਖੜ੍ਹੇ ਟਰੱਕ ਵਿੱਚ ਵੱਜੀਆਂ ਦੋ ਬੱਸਾਂ : 14 ਮੌਤਾਂ, 25 ਜ਼ਖ਼ਮੀ

ਕੇਂਦਰੀ ਮਿਆਂਮਾਰ ਵਿੱਚ ਬੁੱਧਵਾਰ ਨੂੰ ਦੋ ਬੱਸਾਂ ਤੇ ਇੱਕ ਖੜ੍ਹੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋਣ ਕਾਰਨ 14 ਜਾਨਾਂ ਚਲੀਆਂ ਗਈਆਂ ਜਦਕਿ 25 ਵਿਅਕਤੀ ਜ਼ਖ਼ਮੀ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਬੱਸਾਂ ਦੇ ਡਰਾਈਵਰਾਂ ਦੀਆਂ ਲਾਸ਼ਾਂ ਕੱਢਣ ਲਈ ਦਲ ਨੂੰ ਬੜੀ ਮੁਸ਼ੱਕਤ ਕਰਨੀ ਪਈ ਹੈ। ਇਸ ਹਾਦਸੇ ਵਿੱਚ 11 ਵਿਅਕਤੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ। ਮਰਨ ਵਾਲਿਆਂ ਵਿੱਚ ਤਿੰਨ ਮਹਿਲਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਬੋਧੀ ਸਾਧਵੀ ਸੀ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Total Views: 56 ,
Real Estate