ਦਲੇਰ ਮਹਿੰਦੀ ਦੀ ਸਜ਼ਾ ਸਸਪੈਂਡ


ਪੰਜਾਬ ਦੇ ਪ੍ਰਸਿੱਧ ਗਾਇਕ ਦਲੇਰ ਮਹਿੰਗੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। 19 ਸਾਲ ਪੁਰਾਣੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ਵਿੱਚ ਹਾਈਕੋਰਟ ਨੇ ਅਰਜ਼ੀ ਮਨਜੂਰ ਕਰ ਲਈ ਹੈ ।ਪੁਲੀਸ ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ 2003 ਵਿੱਚ ਦਲੇਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਦਲੇਰ ਮਹਿੰਦੀ ਪਟਿਆਲਾ ਜੇਲ੍ਹ ਵਿੱਚ ਹੈ। ਦਲੇਰ ਮਹਿੰਦੀ ਦਾ ਭਰਾ ਸ਼ਮਸ਼ੇਰ ਸਿੰਘ ਵੀ ਇਸ ਮਾਮਲੇ ਵਿੱਚ ਸਹਿ ਮੁਲਜ਼ਮ ਸੀ ਪਰ ਉਸ ਦੀ 2017 ਵਿੱਚ ਮੌਤ ਹੋ ਗਈ ਸੀ।
ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਤੋਂ ਇਲਾਵਾ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ। ਜਦਕਿ ਇਸੇ ਮਾਮਲੇ ਵਿੱਚ ਮੁਲਜ਼ਮ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ। 6ਥਾਣਾ ਸਦਰ ਪਟਿਆਲਾ ਪੁਲਿਸ ਨੇ 19 ਅਕਤੂਬਰ, 2003 ਨੂੰ ਪਿੰਡ ਬਲਬੇੜਾ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ, ਉਸਦੇ ਭਰਾ ਸ਼ਮਸ਼ੇਰ ਮਹਿੰਦੀ, ਬੁਲਬੁਲ ਮਹਿਤਾ ਅਤੇ ਧਿਆਨ ਸਿੰਘ ਦੇ ਖਿਲਾਫ਼ ਧੋਖ਼ਾਧੜੀ ਅਤੇ ਮਨੁੱਖ਼ੀ ਤਸਕਰੀ ਤਹਿਤ FIR No. 498 dated 27/08/03 u/s 406,420,120B,465,468,471 IPC and Indian Passport Act ਤਹਿਤ ਮੁਕੱਦਮਾ ਦਰਜ ਕੀਤਾ ਸੀ।

Total Views: 36 ,
Real Estate