ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀਐਮਡਬਲਯੂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਨਵਾਂ ਪਲਾਂਟ ਲਗਾ ਰਹੀ ਹੈ। ਵਾਹਨ ਨਿਰਮਾਤਾ ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਬੀਐਮਡਬਲਯੂ ਗਰੁੱਪ ਇੰਡੀਆ ਦੀ ਪੰਜਾਬ ਵਿੱਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।”
ਬੀਐਮਡਬਲਯੂ ਦਾ ਇਨਕਾਰ ਪੰਜਾਬ ਸਰਕਾਰ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕਾਰ ਨਿਰਮਾਤਾ ਕੰਪਨੀ ਸੂਬੇ ਵਿੱਚ ਆਪਣੀ ਆਟੋ ਪਾਰਟ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ ਹੈ। ਇੱਕ ਟਵੀਟ ਵਿੱਚ, ਸਰਕਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮਿਸਾਲੀ ਕੰਮ ਦਾ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਬੀਐਮਡਬਲਯੂ ਨੇ ਰਾਜ ਵਿੱਚ ਇੱਕ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਦਿੱਤੀ।
AK-44-IN-2 BMW Group in India 140922
Total Views: 314 ,
Real Estate



















