9/11 Attack Anniversary …ਜਦੋਂ ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਸੀ ਹਿੱਲੀ

ਅਮਰੀਕਾ ਤੇ 11 ਸਤੰਬਰ ਨੂੰ ਘਾਤਕ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ‘ਚ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨਾਲ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਸਦਮੇ ‘ਚ ਆ ਗਈ ਸੀ। ਅੱਜ ਅਮਰੀਕਾ ‘ਤੇ ਹੋਏ ਇਸ ਹਮਲੇ ਦੇ 21 ਸਾਲ ਪੂਰੇ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਫਸਟ ਲੇਡੀ ਜਿਲ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 9/11 ਦੇ ਹਮਲਿਆਂ ਦੇ ਪੀੜਤਾਂ ਦੇ ਸਨਮਾਨ ਤੇ ਯਾਦ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। ਅੱਤਵਾਦੀਆਂ ਵਲੋਂ ਕੀਤੇ ਗਏ ਇਨ੍ਹਾਂ ਚਾਰ ਹਮਲਿਆਂ ‘ਚ 2977 ਲੋਕ ਮਾਰੇ ਗਏ ਸਨ। ਇਨ੍ਹਾਂ ਵਿਚ 19 ਹਾਈਜੈਕਰ ਅੱਤਵਾਦੀ ਵੀ ਸ਼ਾਮਲ ਹਨ। ਮਰਨ ਵਾਲਿਆਂ ਵਿੱਚ ਚਾਰ ਜਹਾਜ਼ਾਂ ਵਿੱਚ ਸਵਾਰ 246 ਲੋਕ, ਵਰਲਡ ਟ੍ਰੇਡ ਸੈਂਟਰ ਦੇ ਅੰਦਰ ਅਤੇ ਆਲੇ-ਦੁਆਲੇ 2606 ਅਤੇ ਪੈਂਟਾਗਨ ਵਿੱਚ 125 ਲੋਕ ਸ਼ਾਮਲ ਸਨ। ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਆਮ ਨਾਗਰਿਕ ਸ਼ਾਮਲ ਸਨ। ਇਸ ਦੇ ਨਾਲ ਹੀ ਰਾਹਤ ਤੇ ਬਚਾਅ ਕਾਰਜਾਂ ਦੌਰਾਨ 344 ਬਚਾਅ ਕਰਮਚਾਰੀ, 71 ਪੁਲਿਸ ਕਰਮਚਾਰੀ ਅਤੇ 55 ਫੌਜੀ ਜਵਾਨ ਵੀ ਮਾਰੇ ਗਏ ਸੀ।
ਇਸ ਦਿਨ ਨੂੰ ਅਮਰੀਕਾ ਲਈ ਕਾਲਾ ਦਿਨ ਕਿਹਾ ਜਾ ਸਕਦਾ ਹੈ। ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ ਜੋ ਅਲ ਕਾਇਦਾ ਦੁਆਰਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਬੈਠ ਕੇ ਓਸਾਮਾ ਬਿਨ ਲਾਦੇਨ ਨੇ ਇਸ ਦੀ ਰਚਿਆ ਸੀ। 11 ਸਤੰਬਰ 2001 ਦੀ ਸਵੇਰ ਨੂੰ ਅਲ-ਕਾਇਦਾ ਦੇ ਅੱਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਉਨ੍ਹਾਂ ਦਾ ਮਕਸਦ ਵੱਖ-ਵੱਖ ਇਤਿਹਾਸਕ ਸਥਾਨਾਂ ‘ਤੇ ਜਹਾਜ਼ ਨੂੰ ਕਰੈਸ਼ ਕਰਨਾ ਸੀ। ਪਹਿਲਾ ਜਹਾਜ਼ ਹਾਦਸਾ ਅਮਰੀਕਨ ਏਅਰਲਾਈਨਜ਼ ਫਲਾਈਟ 11 ‘ਤੇ ਵਾਪਰਿਆ, ਜੋ ਨਿਊਯਾਰਕ ਸਿਟੀ ਵਿਚ ਸਵੇਰੇ 8।46 ਵਜੇ ਵਰਲਡ ਟ੍ਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾ ਗਿਆ। ਠੀਕ 17 ਮਿੰਟ ਬਾਅਦ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 175 ਦੱਖਣੀ ਟਾਵਰ ਨਾਲ ਟਕਰਾ ਗਈ। ਸਵੇਰੇ ਕਰੀਬ 9।37 ਵਜੇ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 77 ਵਾਸ਼ਿੰਗਟਨ ਵਿੱਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨਾਲ ਟਕਰਾ ਗਈ ਅਤੇ ਚੌਥੀ ਹਾਈਜੈਕ ਫਲਾਈਟ 93 ਦਾ ਨਿਸ਼ਾਨਾ ਵ੍ਹਾਈਟ ਹਾਊਸ ਜਾਂ ਯੂਐਸ ਕੈਪੀਟਲ ਦੀ ਇਮਾਰਤ ਵੱਲ ਸੀ ਪਰ ਯਾਤਰੀਆਂ ਨਾਲ ਹੋਈ ਲੜਾਈ ਕਾਰਨ ਅੱਤਵਾਦੀਆਂ ਦੀ ਮੌਤ ਹੋ ਗਈ। ਜਹਾਜ਼ ਦਾ ਕੰਟਰੋਲ ਖੋ ਗਿਆ ਅਤੇ ਇਹ ਪੈਨਸਿਲਵੇਨੀਆ ਦੇ ਸ਼ੈਂਕਸਵਿਲੇ ਦੇ ਮੈਦਾਨਾਂ ‘ਚ ਡਿੱਗ ਗਿਆ।

Total Views: 61 ,
Real Estate