ਫਿਲੀਪੀਨਜ਼ ਵਿੱਚ ਗੈਂਗਸਟਰ ਮਨਦੀਪ ਦਾ ਕਤਲ

ਫਿਲੀਪੀਨਜ਼ ਦੇ ਮਨੀਲਾ ਵਿੱਚ ਗੈਂਗਸਟਰ ਮਨਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉੁਹ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਮਨਦੀਪ ਮੋਗਾ ਦੇ ਲੋਪੋ ਦਾ ਰਹਿਣ ਵਾਲਾ ਹੈ ਅਤੇ ਕਰੀਬ 3 ਸਾਲ ਪਹਿਲਾਂ ਮਨੀਲਾ ਗਿਆ ਸੀ, ਜਦਕਿ ਉਸਦਾ ਇੱਕ ਭਰਾ ਇੰਗਲੈਂਡ ਵਿੱਚ ਹੈ ਅਤੇ ਮਾਤਾ-ਪਿਤਾ ਵੀ ਉੱਥੇ ਹਨ।ਮਨਦੀਪ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਮਨਦੀਪ ਮਨੀਲਾ ਦੇ ਕਤਲ ਬਾਰੇ ਪਤਾ ਲੱਗਣ ‘ਤੇ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੇ ਵੀ ਇਹ ਕਤਲ ਕੀਤਾ ਹੈ ਉਹ ਹੁਣ ਆਪਣੇ ਅੰਜਾਮ ਨੂੰ ਭੁਗਤਣ ਲਈ ਤਿਆਰ ਰਹੇ।

Total Views: 237 ,
Real Estate