ਪੰਜਾਬ ਦੀ ਜੇਲ੍ਹ ‘ਚ ਮੁਖਤਾਰ ਅੰਸਾਰੀ ਨੂੰ VIP ਸਹੂਲਤਾਂ ਦੇਣ ਦੇ ਮਾਮਲੇ ‘ਚ ਜੇਲ੍ਹ ਮੰਤਰੀ ਨੇ CM ਨੂੰ ਸੌਂਪੀ ਜਾਂਚ ਰਿਪੋਰਟ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਰੋਪੜ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਵੀਆਈਪੀ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਰਿਪੋਰਟ ਵਿੱਚ ਸਾਬਕਾ ਜੇਲ੍ਹ ਮੰਤਰੀ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਦੀ ਦਿੱਲੀ ਨਾਲ ਸਿਆਸੀ ਸਾਂਝ ਦੀ ਗੱਲ ਕਹੀ ਹੈ। ਖ਼ਬਰਾਂ ਅਨੁਸਾਰ ਮੁੱਖ ਮੰਤਰੀ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਖਤਾਰ ਅੰਸਾਰੀ ਸਿਰਫ਼ ਨਾਮ ਦੇ ਲਈ ਹੀ ਜੇਲ੍ਹ ਵਿੱਚ ਬੰਦ ਸੀ , ਜਦੋਂਕਿ ਉਹ ਰੋਪੜ ਜੇਲ੍ਹ ਵਿੱਚ ਅਫ਼ਸਰ ਕੁਆਰਟਰਾਂ ਵਿੱਚ ਪੂਰੀਆਂ ਸਹੂਲਤਾਂ ਨਾਲ ਰਹਿੰਦਾ ਰਿਹਾ ਹੈ। ਉੱਥੇ ਉਸ ਦੀ ਪਤਨੀ ਵੀ ਅਕਸਰ ਆਉਂਦੀ ਰਹਿੰਦੀ ਸੀ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਉੱਚ ਅਧਿਕਾਰ ਕਮੇਟੀ ਦਾ ਗਠਨ ਕੀਤਾ ਹੈ। ਉਸ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Total Views: 290 ,
Real Estate