ਕਰਤਾਰਪੁਰ ਲਾਂਘਾ : ਚਾਰ ਸਾਲ ਬਾਅਦ ਪਾਕਿਸਤਾਨ ਵਾਲੇ ਪਾਸੇ ਫਲਾਈ ਓਵਰ ਬਣਾਉਣ ਦਾ ਕੰਮ ਹੋਇਆ ਚਾਲੂ

ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਆਪਸੀ ਸਹਿਮਤੀ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਅਤੇ ਸੰਗਤਾਂ ਇਸ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਲੱਗੀਆਂ। ਉਸ ਵੇਲੇ ਦੋਵਾਂ ਦੇਸ਼ਾਂ ਦੇ ਵਿਚ ਕਰਤਾਰਪੁਰ ਕੋਰੀਡੋਰ ਨੂੰ ਲੈਕੇ ਹੋਈ ਸੰਧੀ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਅਤੇ ਪਕਿਸਤਾਨ ਦੀਆਂ ਸਰਕਾਰਾਂ ਆਪਣੇ ਆਪਣੇ ਪਾਸੇ ਫਲਾਈ ਓਵਰ ਬ੍ਰਿਜ ਬਣਾਉਣਗੀਆਂ ਅਤੇ ਉਹਨਾਂ ਬ੍ਰਿਜਾ ਨੂੰ ਜੋੜ ਕੇ ਪਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਰਸਤਾ ਬਣਾਇਆ ਜਾਵੇਗਾ ਪਰ ਉਸ ਵੇਲੇ ਭਾਰਤ ਸਰਕਾਰ ਨੇ ਤਾਂ ਬ੍ਰਿਜ ਬਣਾ ਦਿੱਤਾ ਪਰ ਪਾਕਿਸਤਾਨ ਸਰਕਾਰ ਨੇ ਬ੍ਰਿਜ ਨਹੀਂ ਬਣਾਇਆ ਸੀ। ਪਰ ਹੁਣ ਚਾਰ ਸਾਲ ਬਾਅਦ ਪਕਿਸਤਾਨ ਸਰਕਾਰ ਵਲੋਂ ਵੀ ਬ੍ਰਿਜ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਹਿੰਦ ਪਾਕ ਸਰਹੱਦ ਤੱਕ ਹੋਵੇਗਾ ਅਤੇ ਭਾਰਤ ਵੱਲੋਂ ਬਣਾਏ ਗਏ ਪੁਲ ਨਾਲ ਜੋੜ ਦਿੱਤਾ ਜਾਵੇਗਾ। ਪਕਿਸਤਾਨ ਵੱਲ ਇਸ ਬ੍ਰਿਜ ਨੂੰ ਬਨਾਉਣ ਲਈ ਜੰਗੀ ਪੱਧਰ ਤੇ ਤਿਆਰੀ ਚੱਲ ਰਹੀ ਹੈ।

Total Views: 38 ,
Real Estate