ਅਮਰੀਕਾ: ਇੱਕ ਘਰ ‘ਚ ਹੋਇਆ ਧਮਾਕਾ, ਨੇੜੇ ਦੇ ਕਈ ਘਰ ਨੁਕਸਾਨੇ ਗਏ : 3 ਦੀ ਮੌਤ

ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ਵਿੱਚ ਇੱਕ ਘਰ ‘ਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ਸਮੇਤ ਅੱਠ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਵੈਂਡਰਬਰਗ ਕਾਉਂਟੀ ਦੇ ਚੀਫ ਡਿਪਟੀ ਕੋਰੋਨਰ ਡੇਵ ਐਨਸਨ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਉਦੋਂ ਤੱਕ ਜਨਤਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਇਵਾਨਸਵਿਲੇ ਫਾਇਰ ਡਿਪਾਰਟਮੈਂਟ ਦੇ ਮੁਖੀ ਮਾਈਕ ਕੋਨਲੀ ਨੇ ਕਿਹਾ ਕਿ ਬੁਧਵਾਰ ਦੁਪਹਿਰ 1 ਵਜੇ ਦੇ ਕਰੀਬ ਹੋਏ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਕੁੱਲ 39 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ 39 ਘਰਾਂ ਵਿੱਚੋਂ 11 ਰਹਿਣ ਯੋਗ ਰਹਿ ਗਏ ਹਨ, ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰੈੱਡ ਕਰਾਸ ਵਲੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਪੰਜ ਸਾਲਾਂ ਵਿੱਚ ਇਲਾਕੇ ਵਿੱਚ ਕਿਸੇ ਘਰ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 27 ਜੂਨ 2017 ਨੂੰ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।

Total Views: 24 ,
Real Estate