ਟੀਕੇ ਲਗਾ ਕੇ ਡੌਲੇ ਬਣਾਉਣ ਵਾਲੇ ਦੀ ਜਨਮਦਿਨ ਵਾਲੇ ਦਿਨ ਹੋਈ ਮੌਤ

ਬ੍ਰਾਜ਼ੀਲ ਦੇ ਇੱਕ ਬਾਡੀ ਬਿਲਡਰ ਅਤੇ 1.6 ਮਿਲੀਅਨ ਫਾਲੋਅਰਜ਼ ਪ੍ਰਾਪਤ ਕਰਨ ਵਾਲੇ ਟਿੱਕਟੌਕ ਸਟਾਰ ਦੀ 55ਵੇਂ ਜਨਮਦਿਨ ‘ਤੇ ਮੌਤ ਹੋ ਗਈ ਹੈ। ਬਾਡੀ ਬਿਲਡਰ ਵਾਲਦੀਰ ਸੇਗਾਟੋ ਡਾਕਟਰਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਸਰੀਰ ਨੂੰ ਬਣਾਉਣ ਕਈ ਸਾਲਾਂ ਤੋਂ ਘਾਤਕ ਸਿੰਥੌਲ ਟੀਕੇ ਦੀ ਵਰਤੋਂ ਕਰ ਰਿਹਾ ਸੀ। ਅਜਿਹੇ ਖ਼ਤਰਨਾਕ ਇੰਜੈਕਸ਼ਨ ਦੇ ਆਧਾਰ ‘ਤੇ ਉਸ ਨੇ 23 ਇੰਚ ਦੇ ਬਾਈਸੈਪਸ ਵੀ ਬਣਾਏ ਸਨ। ਜਾਣਕਾਰੀ ਅਨੁਸਾਰ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਬ੍ਰਾਜ਼ੀਲ ਦੇ ਵਲਦੀਰ ਸੇਗਾਟੋ ਨੂੰ 6 ਸਾਲ ਪਹਿਲਾਂ ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸਰੀਰ ਨੂੰ ਬਣਾਉਣ ਲਈ ਇੰਜੈਕਸ਼ਨਾਂ ਦੀ ਵਰਤੋਂ ਨਾ ਕਰਨ। ਪਰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਉਸ ਦੀ ਬਾਡੀ ਦੀ ਤਾਰੀਫ ਕੀਤੀ ਗਈ। ਇਸ ਤੋਂ ਬਾਅਦ ਉਸ ਨੇ ਬਾਈਸੈਪਸ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ। ਟਿਕ ਟੌਕ ‘ਤੇ ਆਪਣੇ ਆਪ ਨੂੰ ਸਰਗਰਮ ਰੱਖਣ ਵਾਲੇ ਵਾਲਦੀਰ ਸੇਗਾਟੋ ਦੀ ਆਪਣੇ ਜਨਮਦਿਨ ‘ਤੇ ਮੌਤ ਹੋ ਗਈ। ਵਲਦੀਰ ਆਪਣੀ ਮੌਤ ਤੋਂ ਪਹਿਲਾਂ ਬਹੁਤ ਪਰੇਸ਼ਾਨ ਸੀ। ਵਲਦੀਰ ਸਵੇਰੇ 6 ਵਜੇ ਰਿੜਦਾ ਹੋਇਆ ਨੇੜੇ ਦੇ ਕਮਰੇ ਵਿੱਚ ਗਿਆ ਅਤੇ ਮਦਦ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਵਲਦੀਰ ਨੂੰ ਦਿਲ ਦਾ ਦੌਰਾ ਪਿਆ ਅਤੇ ਉੱਥੇ ਹੀ ਉਸਦੀ ਮੌਤ ਹੋ ਗਈ।

Total Views: 658 ,
Real Estate