ਕੈਨੇਡਾ : ਵੰਡਰਲੈਂਡ ‘ਚ 18 ਪਾਰਕ ਕੀਤੀਆਂ ਕਾਰਾਂ ਦੇ ਟਾਇਰ ਪਾੜਨ ਵਾਲਾ ਗ੍ਰਿਫਤਾਰ

ਕੈਨੇਡਾ: ਵੰਡਰਲੈਂਡ ਵਿਖੇ ਅੰਦਾਜ਼ਨ 18 ਕਾਰਾਂ ਦੇ ਟਾਇਰ ਕੱਟੇ ਹੋਏ ਮਿਲਣ ਤੋਂ ਬਾਅਦ ਇੱਕ 29 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਉੱਤੇ ਕਈ ਚਾਰਜਿਜ਼ ਲਾਏ ਗਏ ਹਨ। ਕਾਂਸਟੇਬਲ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਐਤਵਾਰ ਨੂੰ ਸ਼ਾਮ 6:30 ਵਜੇ ਪੁਲਿਸ ਅਧਿਕਾਰੀਆਂ ਨੂੰ ਪਾਰਕ ਸੱਦਿਆ ਗਿਆ। ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਇੱਕ ਵਿਅਕਤੀ ਕਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਤੇ ਵੰਡਰਲੈਂਡ ਦੇ ਸਕਿਊਰਿਟੀ ਮੁਲਾਜ਼ਮਾਂ ਵੱਲੋਂ ਅਜਿਹੀ ਸ਼ਰਾਰਤ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ। ਨਾਲ ਹੀ ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਹਥਿਆਰ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਸ਼ਰਾਰਤ ਕਰਨ ਦੇ 18 ਮਾਮਲਿਆਂ ਤਹਿਤ ਚਾਰਜ ਕੀਤਾ ਗਿਆ ਹੈ।

Total Views: 345 ,
Real Estate