
ਬਰਮਿੰਘਮ ‘ਚ ਹੋ ਰਹੀਆਂ ਕਾਮਨਵੈਲਥ ਗੇਮਸ ਵਿੱਚ ਵੇਟ ਲਿਫ਼ਟਿੰਗ ‘ਚ ਹਰਜਿੰਦਰ ਕੌਰ ਨੇ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੇ 71 ਕਿਲੋ ਵਰਗ ‘ਚ ਤੀਜੀ ਥਾਂ ਹਾਸਲ ਕੀਤੀ ਹੈ। ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ। ਹਾਲਾਂਕਿ, ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਕਲੀਨ ਐਂਡ ਜਰਕ ਵਿੱਚ ਉਸਦਾ ਸਰਵੋਤਮ 121 ਕਿਲੋਗ੍ਰਾਮ ਹੈ। ਵੇਟਲਿਫਟਿੰਗ ਵਿੱਚ ਇਹ 7ਵਾਂ ਤਮਗਾ ਹੈ। ਇਸ ਤੋਂ ਇਲਾਵਾ ਜੂਡੋ ਵਿੱਚ 2 ਮੈਡਲ ਪ੍ਰਾਪਤ ਕੀਤੇ ਹਨ। ਭਾਰਤ ਨੇ ਹੁਣ ਤੱਕ 3 ਸੋਨ, 3 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਲਾਅਨ ਬਾਲ ਅਤੇ ਬੈਡਮਿੰਟਨ ਵਿੱਚ ਭਾਰਤ ਦੇ 2 ਮੈਡਲ ਪੱਕੇ ਹੋ ਗਏ ਹਨ।
Total Views: 263 ,
Real Estate



















