ਰਾਸ਼ਟਰਮੰਡਲ ਖੇਡਾਂ-2022: ਮੀਰਾਬਾਈ ਚਾਨੂ ਨੇ ਜਿੱਤਿਆ ਗੋਲਡ ਮੈਡਲ

ਟੋਕੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਚਾਨੂ ਨੇ ਵੇਟਲਿਫਟਿੰਗ ਦੇ ਮਹਿਲਾ ਵਰਗ ਵਿੱਚ 49 ਕਿੱਲੋ ਭਾਰ ਗਰੁੱਪ ਵਿੱਚ ਕੁੱਲ 201 ਕਿੱਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨਾਲ ਚਾਂਦੀ ਦਾ ਤਮਗਾ ਜਿੱਤਿਆ। ਚਾਨੂ ਨੇ ਸਨੈਚ ਵਿੱਚ 88 ਕਿੱਲੋ ਨਾਲ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ। ਕਲੀਨ ਜਰਕ ਵਿੱਚ 113 ਕਿਲੋ ਭਾਰ ਚੁੱਕ ਕੇ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ।ਬਾਕੀ ਵੇਟਲਿਫਟਰਾਂ ਨੇ ਜਿੱਥੇ ਆਪਣਾ ਸਰਵੋਤਮ ਭਾਰ ਚੁੱਕਿਆ ਉੱਥੇ ਚਾਨੂ ਨੇ ਉਸ ਤੋਂ ਵੀ ਵੱਧ ਭਾਰ ਤੋਂ ਆਪਣੀ ਸ਼ੁਰੂਆਤ ਕੀਤੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ ਤੀਜਾ ਮੈਡਲ ਤੇ ਪਹਿਲਾ ਗੋਲਡ ਮੈਡਲ ਹੈ। ਤਿੰਨੇ ਮੈਡਲ ਵੇਟਲਿਫਟਿੰਗ ਵਿੱਚ ਆਏ ਹਨ। ਇਸ ਤੋਂ ਪਹਿਲਾਂ ਸਾਂਕੇਤ ਨੇ ਚਾਂਦੀ ਤੇ ਗੁਰੂਰਾਜਾ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਓਲੰਪਿਕ ਇਤਿਹਾਸ ਵਿੱਚ ਮੈਡਲ ਜਿੱਤਣ ਵਾਲੀ ਦੂਜੀ ਅਤੇ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਚਾਨੂ ਦਾ ਇਹ ਰਾਸ਼ਟਰਮੰਡਲ ਖੇਡਾਂ ਵਿੱਚ ਤੀਜਾ ਮੈਡਲ ਅਤੇ ਦੂਜਾ ਗੋਲਡ ਮੈਡਲ ਹੈ।

Total Views: 517 ,
Real Estate