ਭਾਰਤੀ ਸੰਸਦ ਵਿੱਚ ਸੰਸਦ ਮੈਂਬਰ ਨਹੀਂ ਬੋਲ ਸਕਣਗੇ ਇਹ ਸ਼ਬਦ

ਜੁਮਲਾਜੀਵੀ, ਬਾਲ ਬੁੱਧੀ, ਬਹਿਰੀ ਸਰਕਾਰ,ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਉਚੱਕੇ, ਅਹੰਕਾਰ,ਕਾਂ-ਕਾਂ ਕਰਨਾ, ਕਾਲਾ ਦਿਨ, ਗੁੰਡਾਗਰਦੀ, ਗੁਲਛਰਾ,ਗੁਲ ਖਿਲਾਉਣਾ, ਗੁੰਡਿਆਂ ਦੀ ਸਰਕਾਰ, ਦੋਹਰਾ ਚਰਿੱਤਰ, ਚੋਰ-ਚੋਰ ਮੌਸੇਰੇ ਭਾਈ, ਚੌਕੜੀ, ਤੜੀਪਾਰ, ਤਲਵੇ ਚੱਟਣਾ, ਤਾਨਾਸ਼ਾਹ, ਦਾਦਾਗਿਰੀ, ਅੰਟ-ਸ਼ੰਟ, ਅਨਪੜ੍ਹ, ਅਨਗਰਲ, ਅਨਾਰਕਿਸਟ ਸ਼ਬਦਾਂ ਦਾ ਸਦਨ ਵਿੱਚ ਬੋਲਣਾ ਗ਼ੈਰ-ਸੰਸਦੀ ਮੰਨਿਆ ਜਾਵੇਗਾ।। ਜਿਨ੍ਹਾਂ ਸ਼ਬਦਾਂ ਨੂੰ ਗ਼ੈਰ-ਸੰਸਦੀ ਭਾਸ਼ਾ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਸ਼ਕੁਨੀ, ਤਾਨਾਸ਼ਾਹ, ਜੈਚੰਦ, ਵਿਨਾਸ਼ ਪੁਰਸ਼, ਖ਼ਾਲਿਸਤਾਨੀ ਅਤੇ ਖ਼ੂਨ ਨਾਲ ਖੇਤੀ ਸ਼ਾਮਿਲ ਹੈ।
ਅੰਗਰੇਜ਼ੀ ਸ਼ਬਦਾਂ ਦੀ ਫਹਿਰਿਸਤ ਵਿੱਚ ਅਬਯੂਜ਼ਡ, ਬ੍ਰਿਟ੍ਰੈਡ, ਕਰੱਪਟ, ਡਰਾਮਾ, ਹਿਪੋਕ੍ਰੇਸੀ ਅਤੇ ਇਨਕੌਂਪੀਟੈਂਟ, ਕੋਵਿਡ ਸਪ੍ਰੈਡਰ ਅਤੇ ਸਨੂਪਗੇਟ ਸ਼ਾਮਿਲ ਹਨ। ਇਸ ਤੋਂ ਇਲਾਵਾ ਪ੍ਰਧਾਨ ‘ਤੇ ਇਤਰਾਜ਼ ਨੂੰ ਲੈ ਕੇ ਇਸਤੇਮਾਲ ਕੀਤੇ ਗਏ ਵਾਕ ਵੀ ਗ਼ੈਰ-ਸੰਸਦੀ ਪ੍ਰਗਟਾਵੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਿਵੇਂ, ਤੁਸੀਂ ਮੇਰੀ ਸਮਾਂ ਖ਼ਰਾਬ ਕਰ ਰਹੇ ਹੋ, ਤੁਸੀਂ ਸਾਡਾ ਗਲਾ ਘੁੱਟ ਦਿਓ, ਚੇਅਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਦੇ ਅੱਗੇ ਬੀਨ ਵਜਾ ਰਹੇ ਹੋ?
ਵਿਰੋਧੀ ਧਿਰ ਦੇ ਨੇਤਾਵਾਂ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਇਲਜ਼ਾਮ ਲਗਾਇਆ ਹੈ ਕਿ ਸੂਚੀ ਵਿੱਚ ਉਹ ਸਾਰੇ ਸ਼ਬਦ ਹਨ, ਜਿਨ੍ਹਾਂ ਦੀ ਵਰਤੋਂ ਸਦਨ ਵਿੱਚ ਸਰਕਾਰ ਲਈ ਵਿਰੋਧੀ ਧਿਰ ਕਰਦੀ ਹੈ।

Total Views: 221 ,
Real Estate