ਕੈਨਡਾ ਦੀ ਨਾਮਵਰ ਸਿੱਖ ਸ਼ਖ਼ਸੀਅਤ ਰਿਪੂਦਮਣ ਸਿੰਘ ਮਲਿਕ ਦਾ ਵੀਰਵਾਰ ਸਵੇਰੇ ਸਰੀ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਘਟਨਾ ਸਥਾਨ ਤੇ ਪਹੁੰਚੀ ਅਤੇ ਜ਼ਖ਼ਮੀ ਹਾਲਤ ਪਏ ਸ। ਮਲਿਕ ਨੂੰ ਮੁਢਲੀ ਸਹਾਇਤਾ ਦਿੱਤੀ ਪਰ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸਰੀ ਆਰ।ਸੀ।ਐਮ।ਪੀ। ਅਨੁਸਾਰ ਦਾ ਮੰਨਣਾ ਹੈ ਕਿ ਇਹ ਮਿਥ ਕੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਹੈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਕਥਿਤ ਕਾਤਲ ਵੱਲੋਂ ਵਰਤੀ ਗਈ ਸ਼ੱਕੀ ਕਾਰ 82 ਐਵੇਨਿਊ ਦੇ 12200 ਬਲਾਕ ਵਿੱਚ ਅੱਗ ਦੀ ਲਪੇਟ ਵਿਚ ਆਈ ਵੇਖੀ ਗਈ। ਜਾਂਚ ਅਜੇ ਮੁੱਢਲੇ ਪੜਾਅ ਵਿਚ ਹੈ ਅਤੇ ਪੁਲਿਸ ਸ਼ੱਕੀ ਵਿਅਕਤੀ ਅਤੇ ਉਸ ਵੱਲੋਂ ਵਰਤੀ ਗਈ ਦੂਜੀ ਕਾਰ ਦੀ ਭਾਲ ਕਰ ਰਹੀ ਹੈ।ਖ਼ਬਰਾਂ ਅਨੁਸਾਰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਬੰਦੂਕਧਾਰੀ ਦਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਉਸ ਦੇ ਦੋਵੇਂ ਹੱਥਾਂ ਵਿੱਚ ਬੰਦੂਕ ਸੀ। ਜਿੱਥੇ ਇਹ ਘਟਨਾ ਵਾਪਰੀ, ਮਲਿਕ ਦਾ ਉਥੇ ਆਪਣਾ ਕਾਰੋਬਾਰੀ ਦਫਤਰ ਸੀ ਅਤੇ ਉਹ ਹਰ ਰੋਜ਼ ਇਸ ਦਫਤਰ ਵਿਚ ਆਉਂਦੇ ਸਨ।
ਰਿਪੂਦਮਣ ਸਿੰਘ ਮਲਿਕ ਖਾਲਸਾ ਕਰੈਡਿਟ ਯੂਨੀਅਨ ਦੇ ਬਾਨੀ ਸਨ। ਉਨ੍ਹਾਂ ਵੱਲੋਂ 1986 ਤੋਂ ਖਾਲਸਾ ਸਕੂਲ ਚਲਾ ਰਹੇ ਸਨ, ਸਤਨਾਮ ਐਜੂਕੇਸ਼ਨ ਸੋਸਾਇਟੀ ਆਫ ਬੀ।ਸੀ।, ਕੈਨੇਡਾ ਦੇ ਚੇਅਰਮੈਨ ਸਨ ਅਤੇ ਬਹੁਤ ਵੱਡੇ ਬਿਜ਼ਨਸਮੈਨ ਸਨ। 75 ਵਰ੍ਹਿਆਂ ਦੇ ਰਿਪੂਦਮਨ ਸਿੰਘ ਮਲਿਕ ਦਾ ਜਨਮ ਫਿਰੋਜ਼ਪੁਰ (ਪੰਜਾਬ) ਵਿਖੇ 1947 ਵਿਚ ਹੋਇਆ ਸੀ। 1972 ਵਿਚ ਉਹ ਕੈਨੇਡਾ ਆ ਗਏ ਸਨ ।
23 ਜੂਨ 1985 ਨੂੰ ਆਇਰਲੈਂਡ ਦੇ ਤੱਟ ਉੱਤੇ ਏਅਰ ਇੰਡੀਆ ਦੇ ਇੱਕ ਜੈੱਟ ਜਹਾਜ਼ (ਕਨਿਸ਼ਕ) ਨੂੰ ਸੂਟਕੇਸ ਬੰਬ ਨਾਲ ਉਡਾਏ ਜਾਣ ਦੇ ਸਬੰਧ ਵਿੱਚ ਰਿਪੂਦਮਣ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਉੱਤੇ 329 ਫਰਸਟ-ਡਿਗਰੀ ਕਤਲ ਦੇ ਦੋਸ਼ ਲਾਏ ਗਏ ਸਨ। ਇਸ ਜਹਾਜ਼ ਵਿਚ ਸਵਾਰ 329 ਮੁਸਾਫਰ ਮਾਰੇ ਗਏ ਸਨ। ਲੰਬਾ ਸਮਾਂ ਚੱਲੇ ਇਸ ਮੁਕੱਦਮੇ ਤੋਂ ਬਾਅਦ ਮਾਰਚ 2005 ਵਿੱਚ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਸੀ।
ਰਿਪੂਦਮਣ ਸਿੰਘ ਮਲਿਕ ਦਾ ਗੋਲੀ ਮਾਰ ਕੇ ਕਤਲ: 1985 ਕਨਿਸ਼ਕ ਜਹਾਜ਼ ਮਾਮਲੇ ‘ਚ ਆਇਆ ਸੀ ਨਾਮ
Total Views: 295 ,
Real Estate



















