ਰਿਸ਼ਵਤਖੋਰ ਅਫ਼ਸਰ ਦੀ ਚੀਫ਼ ਸੈਕਟਰੀ ਪੰਜਾਬ ਵਜੋਂ ਨਿਯੁਕਤੀ ਤੇ ਸਰਕਾਰ ਦੇਵੇ ਸਪਸ਼ਟੀਕਰਨ -ਜਸਵੀਰ ਸਿੰਘ ਗੜ੍ਹੀ

ਆਮ ਆਦਮੀ ਪਾਰਟੀ ਦੱਸੇ ਕਿ ਚੀਫ਼ ਸੈਕਟਰੀ ਦੀ ਨਿਯੁਕਤੀ ਵਿੱਚ ਜਿੰਮੇਵਾਰ ਕੇਜ਼ਰੀਵਾਲ ਜਾਂ ਭਗਵੰਤ ਮਾਨ

ਜਲੰਧਰ/ਚੰਡੀਗੜ੍ਹ 8 ਜੁਲਾਈ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਕਰਕੇ ਪੰਜਾਬ ਦੀ ਸੂਬਾ ਸਰਕਾਰ ਤੋਂ ਸਪੱਸਟੀਕਰਨ ਮੰਗਿਆ ਹੈ ਕਿ ਰਿਸ਼ਵਤਖੋਰ ਅਧਿਕਾਰੀ ਦੀ ਚੀਫ਼ ਸੈਕਟਰੀ ਵਜੋਂ ਨਿਯੁਕਤੀ ਲਈ ਆਪ ਪਾਰਟੀ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਮੇਵਾਰ ਹਨ ਜਾਂ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ? ਸਰਕਾਰ ਨੇ ਦੇਰ ਸ਼ਾਮ 5ਜੁਲਾਈ ਨੂੰ ਪੰਜਾਬ ਦਾ ਚੀਫ਼ ਜਸਟਿਸ ਸ਼੍ਰੀ ਵਿਜੇ ਕੁਮਾਰ ਜੰਜੂਆ ਨੂੰ ਨਿਯੁਕਤ ਕੀਤਾ ਹੈ।
ਸ ਗੜ੍ਹੀ ਨੇ ਕਿਹਾ ਕਿ ਕਿਸੀ ਵੀ ਸੂਬੇ ਵਿਚ ਪ੍ਰਸ਼ਾਸ਼ਨ ਦਾ ਮੁਖੀ ਸੂਬੇ ਦਾ ਚੀਫ਼ ਸੈਕਟਰੀ ਹੁੰਦਾ ਹੈ। ਸਰਕਾਰ ਵਲੋਂ ਨਿਯੁਕਤ ਚੀਫ਼ ਸੈਕਟਰੀ ਸ਼੍ਰੀ ਵਿਜੇ ਕੁਮਾਰ ਜੰਜੂਆ 2009 ਵਿਚ ਇੰਡਸਟਰੀ ਵਿਭਾਗ ਦਾ ਡਾਇਰੈਕਟਰ ਸੀ, ਓਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੀ ਜੰਜੂਆ ਨੂੰ ਰੰਗੇ-ਹੱਥ 2 ਲੱਖ ਦੀ ਕੈਸ਼ ਰਿਸ਼ਵਤ ਦੇ ਦੋਸ਼ਾਂ ਵਿਚ 9 ਨਵੰਬਰ 2009 ਨੂੰ ਫੜਿਆ ਸੀ। ਮਿਤੀ 11 ਨਵੰਬਰ 2009 ਨੂੰ ਮੌਜੂਦਾ ਸ਼੍ਰੀ ਵਿਜੇ ਜੰਜੂਆ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ। ਇਹ ਕੇਸ 2017 ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਤੱਕ ਲੰਬਾ ਖਿੱਚਿਆ ਗਿਆ। ਸ਼੍ਰੀ ਜੰਜੂਆ ਜੀ ਨੇ ਰਿਸ਼ਵਤਖੋਰੀ ਦੇ ਕੇਸ ਵਿੱਚ ਪ੍ਰੋਸੀਕੂਏਸ਼ਨ ਸਾਇੰਕਸ਼ਨ ਲਈ ਕੇਂਦਰ ਦੀ ਮਨਜ਼ੂਰੀ ਦੀ ਮੰਗ ਕੀਤੀ, ਜਿਸ ਸਬੰਧੀ ਸਿੰਗਲ ਬੈਂਚ, ਫਿਰ ਡਿਵੀਜ਼ਨ ਬੈਂਚ, ਤੇ ਫਿਰ ਕੇਂਦਰ ਦੀ ਟੇਬਲ ਤੇ ਕੇਸ ਮਨਜੂਰੀ ਲਈ ਪਿਆ ਰਿਹਾ। ਕਾਂਗਰਸ ਦੀ ਸਰਕਾਰ ਨੇ 2017 ਤੋਂ ਬਾਅਦ ਇਹ ਕੇਸ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਦੇ ਆਧਾਰ ਤੇ ਰੋਕ ਦਿੱਤਾ।
ਸ ਗੜ੍ਹੀ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਜੰਜੂਆ ਅੱਜ ਵੀ ਕਾਨੂੰਨ ਦੀ ਨਜ਼ਰ ਵਿਚ ਬੇਦੋਸ਼ੇ ਸਾਬਿਤ ਨਹੀ ਹੋਏ ਹਨ। ਸ਼੍ਰੀ ਜੰਜੂਆ ਜੀ ਦੀ ਚੀਫ਼ ਸੈਕਟਰੀ ਦੇ ਅਹੁਦੇ ਤੇ ਨਿਜੁਕਤੀ ਨਾਲ ਆਮ ਆਦਮੀ ਪਾਰਟੀ ਦੀ ਭਿਰੀਸ਼ਟਾਚਾਰ ਵਿਰੋਧੀ ਡਰਾਮੇਬਾਜੀ ਬੇਨਕਾਬ ਹੋਈ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿਕੇ ਬਚ ਨਹੀਂ ਸਕਦੇ ਕਿ ਰਿਸ਼ਵਤ ਓਸ ਲਈ ਸਲਫ਼ਾਸ ਦੀ ਗੋਲੀ ਹੈ। ਹੁਣ ਤਾਂ ਪ੍ਰਸ਼ਾਸ਼ਨ ਮੁਖੀ ਚੀਫ਼ ਸੈਕਟਰੀ ਹੀ ਰਿਸ਼ਵਤ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਨਿਜੁਕਤ ਕੀਤਾ ਹੈ। ਪੰਜਾਬ ਦੇ ਸਰਕਾਰੀ ਪ੍ਰਸ਼ਾਸ਼ਨ ਵਿਚ ਭਿਰਿਸ਼ਟਤੰਤਰ ਦੀ ਨਿਯੁਕਤੀ ਰਿਸ਼ਵਤਖੋਰੀ ਨੂੰ ਵਧਾ ਸਕਦੀ ਹੈ, ਖਤਮ ਨਹੀਂ ਕਰ ਸਕਦੀ।
ਸ ਗੜ੍ਹੀ ਨੇ ਦਸਿਆ ਕਿ ਆਮ ਆਦਮੀ ਪਾਰਟੀ ਦੀ ਮੂਲ ਜੜ੍ਹ ਅੰਨਾ ਹਜ਼ਾਰੇ ਦਾ ਭਿਰਿਸ਼ਤਾਚਾਰ ਦੇ ਖਿਲਾਫ ਜਨ ਲੋਕਪਾਲ ਕਾਨੂੰਨ ਲਈ ਜੰਤਰ ਮੰਤਰ ਤੇ ਅੰਦੋਲਨ ਹੈ। ਅੱਜ ਇਹਨਾਂ ਨਿਯੁਕਤੀਆਂ ਨਾਲ ਆਮ ਆਦਮੀ ਪਾਰਟੀ ਦੀ ਭਿਰਿਸ਼ਟ ਸੋਚ ਬੇਨਕਾਬ ਹੋਈ ਹੈ। ਹੁਣ ਆਮ ਆਦਮੀ ਪਾਰਟੀ ਨੂੰ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਇਹ ਸਿੱਟਾ ਪੰਜਾਬ ਦੇ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ ਕਿ ਰਿਸ਼ਵਤਖੋਰ ਅਧਿਕਾਰੀ ਦੀ ਚੀਫ਼ ਸੈਕਟਰੀ ਵਜੋਂ ਨਿਯੁਕਤੀ ਦਿੱਲੀ ਦਰਬਾਰ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੇ ਕੀਤੀ ਹੈ ਜਾਂ ਪੰਜਾਬ ਸਰਕਾਰ ਮੁਖੀ ਸ਼੍ਰੀ ਭਗਵੰਤ ਮਾਨ ਜੀ ਦੇ ਕਹਿਣ ਤੇ, ਜੋਕਿ ਆਪਣੀਆਂ ਸਗੁਨਾਂ ਦੀਆਂ ਰਸਮਾਂ ਵਿਚ ਮਸਤ ਹੈ।

Total Views: 225 ,
Real Estate